ਅਦਾ ਨੂੰ, ਅਤੇ ਅਨਾ ਦੀ ਧੀ ਅਹਲਿਬਾਮਾ ਨੂੰ, ਜੋ ਹਵੀਸਬਊਨ ਦੀ ਪੋਤੀ ਸੀ; ਅਤੇ ਬਸਾਮਾ ਨੂੰ, ਜੋ ਇਸਮਾਈਲ ਦੀ ਧੀ ਅਤੇ ਨਬੀਤ ਦੀ ਭੈਣ ਸੀ, ਵਿਆਹ ਲਿਆਇਆ।ਉਪਰੰਦ ਅਦਾ ਨੈ ਏਸੌ ਦੀ ਲਈ ਇਲਿਫਜ, ਅਤੇ ਬਸਾਮਾ ਨੈ ਰਿਗੂਏਲ ਜਣਿਆ।ਅਤੇ ਅਹਲਿਬਾਮਾ ਨੈ ਯਊਸ ਅਤੇ ਯਲਾਮ ਅਤੇ ਕੁਰਾ ਜਣਿਆ।ਏਸੌ ਦੇ ਪੁੱਤ੍ਰ, ਜੋ ਕਨਾਨ ਦੀ ਧਰਤੀ ਵਿਚ ਉਹ ਦੇ ਜੰਮੇ, ਸੋ ਏਹੋ ਹਨ।ਅਤੇ ਏਸੌ ਆਪਣੀਆਂ ਤ੍ਰੀਮਤਾਂ ਅਤੇ ਪੁੱਤਾਂ ਧੀਆਂ, ਅਤੇ ਆਪਣੇ ਘਰ ਦੇ ਸਰਬੱਤ ਪ੍ਰਾਣੀਆਂ ਨੂੰ,ਅਤੇ ਆਪਣੇ ਅੱਯੜ ਨੂੰ, ਅਤੇ ਆਪਣੇ ਸਾਰੇ ਪਸੂਆਂ ਨੂੰ, ਅਤੇ ਜੋ ਮਾਲ ਧਨ ਕਨਾਨ ਦੀ ਧਰਤੀ ਵਿਚ ਪ੍ਰਾਪਤ ਕੀਤਾ ਹੈਸੀ, ਲੈਕੇ, ਆਪਣੇ ਭਰਾਉ ਯਾਕੂਬ ਦੇ ਪਾਸੋਂ ਇਕ ਹੋਰ ਦੇਸ ਨੂੰ ਚਲਾ ਗਿਆ।ਕਿੰਉਕਿ ਉਨਾਂ ਪਾਹ ਐਡਾ ਧਨ ਅਤੇ ਮਾਲ ਸਾ, ਜੋ ਓਹ ਕਠੇ ਨਾ ਰਹਿ ਸੱਕੇ, ਅਤੇ ਉਹ ਧਰਤੀ, ਜਿਸ ਵਿਚ ਓਹ ਓਪਰੇ ਸਨ,ਤਿਨਾਂ ਦੇ ਪਸੂਆਂ ਦੀ ਬੁਤਾਇਤ ਕਰਕੇ ਉਨਾਂ ਨੂੰ ਝੱਲ ਨਾ ਸੱਕੀ।ਤਦ ਏਸੌ ਸੇਇਰ ਪਹਾੜ ਵਿਚ ਜਾ ਰਿਹਾ; ਏਸੌ ਹੀ ਅਦੂਮ ਹੈ।ਉਪਰੰਦ ਸੇਇਰ ਪਹਾੜ ਦੇ ਅਦੂਮੀਆਂ ਦੇ ਪਿਉ ਏਸੌ ਦੀ ਇਹ ਕੁਲਪੱਤ੍ਰੀ ਹੈ।ਅਤੇ ਏਸੌ ਦੇ ਪੁੱਤਾਂ ਦੇ ਏਹ ਨਾਉਂ ਹਨ; ਇਲਿਫਜ, ਏਸੌ ਦੀ ਤ੍ਰੀਮਤ ਅਦਾ ਦਾ ਪੁੱਤ, ਅਤੇ ਰਿਗੂਏਲ, ਏਸੌ ਦੀ ਤ੍ਰੀਮਤ ਬਸਾਮਾ ਦਾ ਪੁੱਤ।ਇਲਿਫਜ ਦੇ ਪੁੱਤ ਤੈਮਨ, ਅਤੇ ਆਮਿਰ, ਸਫਾ, ਅਤੇ ਜਾਤਮ ਅਤੇ ਕਨਜ।ਅਤੇ ਤਿਮਨਾ ਏਸੌ ਦੇ ਪੁੱਤ ਇਲਿਫਜ ਦੀ ਧਰੇਲ ਸੀ, ਅਤੇ ਓਨ ਇਲਿਫਜ ਦੇ ਵਾਸਤੇ ਅਮਾਲਿਕ ਜਣਿਆ।ਸੋ