ਪੰਨਾ:Book of Genesis in Punjabi.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧੬

ਉਤਪੱਤ

[੩੬ ਪਰਬ

ਏਸੌ ਦੀ ਇਸਤ੍ਰੀ ਅਦਾ ਦੀ ਉਲਾਦ ਏਹੋ ਹਨ।ਰਿਗੂਏਲ ਦੇ ਪੁੱਤ ਏਹ ਹਨ; ਨਉਖਤ, ਸਾਰਿਕ, ਸਾਮੀ ਅਤੇ ਮਾਜੀ, ਜੋ ਏਸੌ ਦੀ ਤ੍ਰੀਮਤ ਬਸਾਮਾ ਦੀ ਉਲਾਦ ਸਨ।ਅਤੇ ਏਹ ਅਨਾ ਦੀ ਧੀ, ਸਬਊਨ ਦੀ ਦੋਹਤੀ, ਏਸੌ ਦੀ ਤੀਮੀਂ ਅਹਲਿਬਾਮਾ ਦੇ ਪੁੱਤ੍ਰ ਹਨ; ਉਹ ਨੈ ਏਸੌ ਦੀ ਲਈ ਯਊਸ ਅਤੇ ਯਾਲਾਮ ਅਤੇ ਕੁਰਾ ਨੂੰ ਜਣਿਆ।

ਏਸੌ ਦੇੋ ਪੁੱਤ੍ਰਾਂ ਵਿਚੋਂ ਏਹ ਮੁਹਰੈਲ ਸਨ; ਏਸੌ ਦੇ ਜੇਠੇ ਪੁੱਤ੍ਰ ਇਲਿਫਜ ਦੀ ਉਲਾਦ; ਤੈਮਨ ਮੁਹਰੈਲ, ਆਮਿਰ ਮੁਹਰੈਲ, ਜਾਤਮ ਮੁਹਰੈਲ, ਅਮਾਲਿਕ ਮੁਹਰੈਲ; ਅਦੂਮ ਦੇਸ ਵਿਚ ਇਲਿਫਜ ਦੇ ਘਰਾਣੇ ਦੇ ਮੁਹਰੈਲ ਏਹੋ ਹਨ; ਸੋ ਅਦਾ ਦੀ ਉਲਾਦ ਹਨ।ਅਤੇ ਏਸੌ ਦੇ ਪੁੱਤ ਰਿਗੂਏਲ ਦੇ ਪੁੱਤ ਏਹ ਹਨ; ਨਉਖਤ ਮੁਹਰੈਲ, ਸਾਰਿਕ ਮੁਹਰੈਲ, ਸਾਮੀ ਮੁਹਰੈਲ, ਅਤੇ ਮਾਜੀ ਮੁਹਰੈਲ।ਅਦੂਮ ਦੇਸ ਵਿਚ ਰਿਗੂਏਲ ਦੇ ਘਰਾਣੇ ਦੇ ਮੁਹਰੈਲ ਏਹ ਹਨ; ਸੋ ਏਸੌ ਦੀ ਤ੍ਰੀਮਤ ਬਸਾਮਾ ਦੀ ਉਲਾਦ ਹਨ।ਅਤੇ ਏਸੌ ਦੀ ਤੀਮੀਂ ਅਹਲਿਬਾਮਾ ਦੀ ਉਲਾਦ ਇਹ ਹੈ; ਯਊਸ ਮੁਹਰੈਲ, ਯਾਲਾਮ ਮੁਹਰੈਲ, ਅਤੇ ਕੁਰਾ ਮੁਹਰੈਲ।ਅਨਾ ਦੀ ਧੀ ਏਸੌ ਦੀ ਇਸਤ੍ਰੀ ਅਹਲਿਬਾਮਾ ਤੇ ਏਹੋ ਮੁਹਰੈਲ ਪੈਦਾ ਹੋਏ।ਏਸੌ, ਜੋ ਅਦੂਮ ਹੈ, ਤਿਸ ਦੇ ਪੁੱਤ੍ਰ ਏਹੋ, ਅਤੇ ਤਿਨਾਂ ਦੇ ਮੁਹਰੈਲ ਏਹੌ ਹਨ।ਅਤੇ ਜੋ ਸੇਇਰ ਹੂਰੀ ਦੇ ਪੁੱਤ੍ਰ ਉਸ ਦੇਸ ਦੇ ਵਸਕੀਣ ਸੇ, ਏਹ ਹਨ; ਲੌਤਾਨ, ਸਾਬਿਲ, ਸਬਊਨ,ਅਤੇ ਅਨਾ; ਦੈਸੂਨ, ਅਸਰ, ਅਤੇ ਦੈਸਾਨ; ਅਦੂਮ ਦੇਸ ਵਿਚ, ਸੇਇਰ ਦੀ ਉਲਾਦ, ਹੂਰੀਆਂ ਦੇ ਮੁਹਰੈਲ ਏਹੋ ਹਨ।ਅਤੇ ਲੌਤਾਨ ਦੇ ਪੁੱਤ ਹੂਰੀ ਅਤੇ ਹੈਮਾਨ; ਅਤੇ ਤਿੱਮਨਾ