ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੮ਪਰਬ]

ਉਤਪੱਤ

੧੨੫

ਕਿ ਜਦ ਤੀਕੁਰ ਨਾ ਘੱਲੇਂ, ਤਦ ਤੀਕੁਰ ਤੂੰ ਮੇਰੇ ਕੋਲ ਕੁਛ ਗਹਿਣੇ ਧਰ।ਉਹ ਬੋਲਿਆ, ਮੈਂ ਤੇਰੇ ਪਾਹ ਕੀ ਗਹਿਣੇ ਪਾਵਾਂ?ਉਹ ਬੋਲੀ, ਆਪਣੀ ਛਾਪ, ਅਤੇ ਆਪਣਾ ਫੀਤਾ, ਅਤੇ ਆਪਣੇ ਹੱਥ ਦੀ ਲਾਠੀ।ਸੋ ਓਨ ਤਿਸ ਨੂੰ ਦਿੱਤੀਆਂ, ਅਤੇ ਉਸ ਕੋਲ ਗਿਆ; ਅਤੇ ਉਹ ਨੂੰ ਉਸ ਦਾ ਢਿੱਡ ਹੋ ਗਿਆ।ਪਰੰਤੁ ਉਹ ਉਠਕੇ ਚਲੀ ਗਈ, ਅਤੇ ਆਪਣੇ ਉਤੋਂ ਬੁਰਕਾ ਲਾਹਕੇ ਆਪਣੇ ਰੰਡੇਪੇ ਦਾ ਜੋੜਾ ਪਹਿਨ ਲੀਤਾ।ਅਤੇ ਯੁਹੂਦਾ ਨੈ ਆਪਣੇ ਮਿਤ੍ਰ ਅਦੂਲਾਮੀ ਦੇ ਹੱਥ ਬੱਕਰੀ ਦਾ ਮੇਮਨਾ ਘੱਲਿਆ, ਜੋ ਉਸ ਤ੍ਰੀਮਤ ਦੇ ਹਥੋਂ ਗਹਿਣਾ ਛੁਡਾ ਲਿਆਵੇ; ਪਰ ਉਹ ਉਸ ਨੂੰ ਨਾ ਲੱਭੀ।ਤਦ ਓਨ ਉਸ ਜਾਗਾ ਦੇ ਲੋਕਾਂ ਤੇ ਪੁੱਛਿਆ, ਕਿ ਉਹ ਕੰਜਰੀ ਜੋ ਐਨਮ ਦੇ ਪਾਹ ਰਸਤੇ ਪੁਰ ਸੀ, ਸੋ ਕਿਥੇ ਹੈ?ਓਹ ਬੋਲੇ, ਜੋ ਇਥੇ ਤਾ ਕੋਈ ਕੰਜਰੀ ਨਹੀਂ ਸੀ।ਤਦ ਉਹ ਯੁਹੂਦਾ ਦੇ ਪਾਹ ਫੇਰ ਆਇਆ, ਅਤੇ ਕਿਹਾ, ਜੋ ਮੈਂ ਉਹ ਨੂੰ ਨਹੀਂ ਲੱਭਿਆ, ਅਤੇ ਉਥੇ ਦੇ ਲੋਕ ਬੀ ਕਹਿੰਦੇ ਹਨ, ਜੋ ਉਥੇ ਕੋਈ ਕੰਜਰੀ ਨਹੀਂ ਸੀ।ਯੁਹੂਦਾ ਕੂਇਆ, ਉਹ ਨੂੰ ਲੈ ਜਾਣ ਦਿਹ; ਐਸਾ ਨਾ ਹੋਵੇ, ਜੋ ਅਸੀਂ ਖੱਜਲ ਹੋਯੇ।ਦੇਖ, ਮੈਂ ਤਾ ਇਹ ਮੇਮਨਾ ਘੱਲ ਚੁੱਕਾ, ਪਰ ਉਹ ਤੈ ਨੂੰ ਨਾ ਮਿਲੀ।

ਅਤੇ ਅਜਿਹਾ ਹੋਇਆ, ਜੋ ਤਿੰਨਾਂਕ ਮਹੀਨਿਆਂ ਪਿਛੋਂ ਯੁਹੂਦਾ ਨੂੰ ਇਹ ਕਿਹਾ ਗਿਆ, ਜੋ ਤੇਰੀ ਬਹੂ ਤਮਰ ਨੈ ਛਨਾਲਾ ਕੀਤਾ; ਅਤੇ ਵੇਖ, ਉਹ ਨੂੰ ਹਰਾਮ ਦਾ ਗਰਭ ਬੀ ਹੈ।ਯੁਹੂਦਾ ਬੋਲਿਆ, ਉਹ ਨੂੰ ਬਾਹਰ ਲਿਆਓ, ਤਾਂ ਉਹ ਫੂਕੀ ਜਾਵੇ।ਜਾਂ ਉਹ ਬਾਹਰ ਕੱਢੀ ਗਈ, ਤਾਂ ਓਨ ਆਪਣੇ ਸੌਹਰੇ ਨੂੰ ਆਖ ਘੱਲਿਆ, ਕਿ ਜਿਹ ਦੀਆਂ ਏਹ