ਅਤੇ ਯੁਸੂਫ ਤਿਸ ਦੀ ਨਿਗਾ ਵਿਚ ਦਯਾ ਪਰਾਪਤ ਹੋਇਆ, ਅਤੇ ਉਨ ਤਿਸ ਦੀ ਟਹਿਲ ਕੀਤੀ; ਅਤੇ ਓਨ ਉਸ ਨੂੰ ਆਪਣੇ ਘਰ ਉੱਪਰ ਮੁਖਤਿਆਰ ਕੀਤਾ, ਅਤੇ ਆਪਣਾ ਸਭ ਕੁਛ ਉਸ ਦੇ ਹੱਥ ਸੌਂਪਿਆ।ਅਤੇ ਐਉਂ ਹੋਇਆ, ਕਿ ਜਿਸ ਵੇਲੇ ਤੇ ਲਾਕੇ ਓਨ ਉਸ ਨੂੰ ਆਪਣੇ ਘਰ ਬਾਰ ਅਤੇ ਸਰਬੱਤ ਵਸਤੂੰ ਪੁਰ ਮੁਖਤਿਆਰ ਕੀਤਾ, ਪ੍ਰਭੁ ਨੈ ਤਿਸ ਵੇਲੇ ਤੇ ਉਸ ਮਿਸਰੀ ਦੇ ਘਰ ਵਿਚ, ਯੁਸੂਫ ਦੇ ਕਾਰਨ, ਬਰਕਤ ਬਖਸੀ; ਅਤੇ ਉਹ ਦੀਆਂ ਸਭ ਵਸਤੁੰ, ਕੀ ਘਰ ਦੀਆਂ, ਕੀ ਬਾਹਰਲੀਆਂ ਵਿਖੇ, ਪ੍ਰਭੁ ਦੀ ਵਲੋਂ ਬਰਕਤ ਹੋਈ।ਅਤੇ ਓਨ ਆਪਣਾ ਸਭ ਕੁਛ ਯੂਸੁਫ਼ ਦੇ ਹੱਥ ਛੱਡ ਦਿੱਤਾ; ਅਤੇ ਓਨ, ਆਪਣੇ ਖਾਣ ਦੀ ਰੋਟੀ ਛੁੱਟ, ਹੋਰ ਕਿਸੇ ਵਸਤੂ ਦੀ, ਜੋ ਉਹ ਦੇ ਪਾਹ ਸੀ, ਖਬਰ ਨਾ ਰੱਖੀ।ਅਤੇ ਯੂਸੁਫ਼ ਸਕਲ ਦਾ ਅਨੂਪ ਅਤੇ ਮਲੂਕ ਹੈਸੀ।
ਇਨਾਂ ਗੱਲਾਂ ਤੇ ਉਪਰੰਦ ਐਉਂ ਹੋਇਆ, ਜੋ ਉਹ ਦੇ ਮਾਲਕ ਦੀ ਤ੍ਰੀਮਤ ਨੈ ਯੂਸੁਫ਼ ਪੁਰ ਆਪਣੀਆਂ ਅੱਖਾਂ ਲਾਈਆਂ, ਅਤੇ ਬੋਲੀ, ਮੇਰੇ ਨਾਲ ਲੇਟ।ਪਰ ਓਨ ਨਾ ਮੰਨਿਆ; ਅਤੇ ਆਪਣੇ ਮਾਲਕ ਦੀ ਤੀਵੀਂ ਨੂੰ ਕਿਹਾ, ਦੇਖ, ਮੇਰਾ ਮਾਲਕ ਨਹੀਂ ਜਾਣਦਾ, ਜੋ ਘਰ ਵਿਚ ਮੇਰੇ ਕੋਲ ਕੀ ਹੈ; ਅਤੇ ਓਨ ਆਪਣਾ ਸਭ ਕੁਛ ਮੇਰੇ ਹੱਥ ਸੌਂਪ ਦਿੱਤਾ ਹੈ।ਇਸ ਘਰ ਵਿਚ ਮੇਰੇ ਨਾਲੋਂ ਕੋਈ ਵਡਾ ਨਹੀਂ, ਅਤੇ ਓਨ ਤੇਰੇ ਛੁੱਟ ਕੋਈ ਵਸਤੂ ਮੈ ਥੋਂ ਹਟਾ ਨਾ ਰੱਖੀ; ਕਿੰਉ ਜੋ ਤੂੰ ਉਹ ਦੀ ਤੀਵੀਂ ਹੈਂ; ਫੇਰ ਮੈਂ ਅਜਿਹੀ ਵਡੀ ਬੁਰਿਆਈ ਕਿਕੂੰ ਕਰਾਂ; ਅਤੇ ਪਰਮੇਸੁਰ ਦਾ ਪਾਪੀ ਠਹਿਰਾਂ?ਅਤੇ ਅਜਿਹਾ ਹੋਇਆ, ਕਿ ਉਹ ਕਿਤਨਾ ਹੀ ਯੂਸੁਫ਼ ਨੂੰ ਦਿਨਬਰਦਿਨ ਆਖਦੀ ਰਹੀ, ਪਰ ਓਨ ਉਹ