੪੦ਪਰਬ]
ਉਤਪੱਤ
੧੩੧
ਪਰ ਜਦ ਤੇਰਾ ਭਲਾ ਹੋਵੇ, ਤਾਂ ਮੈਂ ਨੂੰ ਚੇਤੇ ਕਰੀਂ, ਅਤੇ ਮੇਰੇ ਉੱਤੇ ਕਿਰਪਾ ਕਰਕੇ ਫਿਰਊਨ ਪਾਹ ਮੇਰੀ ਗੱਲ ਤੋਰੀਂ; ਅਤੇ ਮੈ ਨੂੰ ਇਸ ਘਰ ਤੇ ਛੁਟਕਾਰਾ ਦਿਵਾਈ; ਕਿੰਉ ਜੋ ਇਬਰਾਨੀਆਂ ਦੇ ਦੇਸੋਂ ਮੈ ਨੂੰ ਚੁਰਾ ਲਿਆਏ; ਅਤੇ ਇਥੇ ਬੀ ਮੈਂ ਕੋਈ ਅਜਿਹਾ ਕਰਮ ਨਹੀਂ ਕੀਤਾ, ਜੋ ਓਹ ਮੈ ਨੂੰ ਇਸ ਭੋਰੇ ਵਿਚ ਰੱਖਣ।ਜਾਂ ਸਰਦਾਰ ਰਸੋਈਏ ਨੈ ਡਿੱਠਾ, ਜੋ ਅਰਥ ਹੱਛਾ ਆਇਆ, ਤਾਂ ਯੂਸੁਫ਼ ਨੂੰ ਕਿਹਾ, ਜੋ ਮੈਂ ਭੀ ਸੁਫਨੇ ਵਿਚ ਸੀ; ਅਤੇ ਕੀ ਦੇਖਦਾ ਹਾਂ, ਜੋ ਮੇਰੇ ਸਿਰ ਉੱਤੇ ਤਿੰਨ ਬੱਗੀਆਂ ਟੋਕਰੀਆਂ ਹਨ।ਅਤੇ ਉਪੁਰਲੀ ਟੋਕਰੀ ਵਿਚ ਰਸੋਈਏ ਦਾ ਬਣਾਇਆ ਹੋਇਆ ਫਿਰਊਨ ਦਾ ਹਰ ਪਰਕਾਰ ਦਾ ਖਾਣਾ ਹੈਸੀ; ਅਤੇ ਪੰਛੀ ਮੇਰੇ ਸਿਰ ਉੱਤੇ ਉਸ ਟੋਕਰੀ ਵਿਚੋਂ ਖਾਂਦੇ ਸਨ।ਯੂਸੁਫ਼ ਨੈ ਉੱਤਰ ਦਿੱਤਾ, ਅਤੇ ਕਿਹਾ, ਇਸ ਦਾ ਅਰਥ ਇਹ ਹੈ, ਜੋ ਏਹ ਤਿੰਨ ਟੋਕਰੀਆਂ ਤਿੰਨ ਦਿਨ ਹਨ।ਅੱਜ ਤੇ ਤਿੰਨਾਂ ਦਿਨਾਂ ਨੂੰ ਫਿਰਊਨ ਤੇਰਾ ਸਿਰ ਤੇਰੇ ਧੜ ਨਾਲੋਂ ਉੱਚਾ ਕਰੇਗਾ, ਅਤੇ ਇਕ ਰੁੱਖ ਨਾਲ ਤੈ ਨੂੰ ਲਟਕਾਵੇਗਾ, ਅਤੇ ਪੰਖੇਰੂ ਤੇਰਾ ਮਾਸ ਤੇਰੇ ਉਤੋਂ ਨੋਚ ਨੋਚ ਖਾਣਗੇ।
ਉਪਰੰਦ ਤੀਜੇ ਦਿਹਾੜੇ, ਜੋ ਫਿਰਊਨ ਦੀ ਬਰਸਗਾਂਠ ਦਾ ਦਿਨ ਸੀ, ਅਜਿਹਾ ਹੋਇਆ, ਜੋ ਓਨ ਆਪਣੇ ਸਰਬੱਤ ਚਾਕਰਾਂ ਨੂੰ ਨੇਉਤਾ ਕੀਤਾ, ਅਤੇ ਆਪਣੇ ਚਾਕਰਾਂ ਵਿਚੋਂ ਤੋਸੇਖਾਨੀਏ ਅਤੇ ਰਸੋਈਏ ਨੂੰ ਸਿਰਬਲੰਦ ਕੀਤਾ; ਅਤੇ ਓਨ ਤੋਸੇਖਾਨੀਏ ਨੂੰ ਉਹ ਦੇ ਕੰਮ ਉਪੁਰ ਫੇਰ ਖੜਾ ਕੀਤਾ, ਅਤੇ ਓਨ ਫਿਰਊਨ ਦੇ ਹੱਥ ਵਿਚ ਪਿਆਲਾ ਦਿੱਤਾ।ਪਰ ਓਨ ਸਰਦਾਰ ਰਸੋਈਏ ਨੂੰ ਫਾਹੇ ਦਿੱਤਾ; ਜਿਹਾ ਯੂਸੁਫ਼ ਨੈ ਤਿਨਾਂ ਨੂੰ ਦੱਸਿਆ ਸਾ।ਪਰ ਸਰਦਾਰ