ਪੰਨਾ:Book of Genesis in Punjabi.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੩੨

ਉਤਪੱਤ

[੪੧ਪਰਬ

ਤੋਸੇਖਾਨੀਏ ਨੈ ਯੂਸੁਫ਼ ਤਾਈਂ ਚੇਤੇ ਨਾ ਕੀਤਾ, ਸਗਵਾਂ ਉਹ ਨੂੰ ਭੁਲਾ ਛੱਡਿਆ।

ਅਤੇ ਪੂਰੀਆਂ ਦੋ ਵਰਿਹਾਂ ਦੇ ਪਿੱਛੇ ਐਉਂ ਹੋਇਆ, ਜੋ ਫਿਰਊਨ ਨੈ ਸੁਫਨਾ ਡਿੱਠਾ; ਅਤੇ ਦੇਖੋ, ਜੋ ਉਹ ਦਰਿਆਉ ਦੇ ਕੰਢੇ ਖੜਾ ਹੈ; ਅਤੇ ਇਹ ਡਿੱਠਾ, ਜੋ ਨਦੀ ਵਿਚੋਂ ਸੱਤ ਸੁੰਦਰ ਅਤੇ ਮੋਟੀਆਂ ਗਾਈਆਂ ਨਿੱਕਲੀਆਂ, ਅਤੇ ਜੂਹ ਵਿਚ ਚਰਨ ਲੱਗੀਆਂ।ਅਤੇ ਕੀ ਦੇਖਦਾ ਹੈ, ਜੋ ਤਿਨਾਂ ਦੇ ਮਗਰੋਂ ਹੋਰ ਸੱਤ ਕੁਸਹੁਣੀਆਂ ਅਤੇ ਮਾੜੀਆਂ ਗਾਈਆਂ ਨਦੀਓਂ ਨਿੱਕਲਕੇ ਦਰਿਆਉ ਦੇ ਘਾਟ ਪੁਰ ਉਨਾਂ ਗਾਈਆਂ ਦੇ ਕੋਲ ਜਾ ਖੜੀਆਂ ਹੋਈਆਂ।ਅਤੇ ਉਨਾਂ ਕੁਸੁਹਣੀਆਂ ਅਤੇ ਮਾੜੀਆਂ ਗਾਈਆਂ ਨੈ ਉਨਾਂ ਸੱਤਾਂ ਸੁਹੁਣੀਆਂ ਅਤੇ ਮੋਟੀਆਂ ਗਾਈਆਂ ਨੂੰ ਖਾ ਲਿਆ।ਤਦ ਫਿਰਊਨ ਜਾਗਿਆ।ਅਤੇ ਫੇਰ ਸੌਂ ਗਿਆ, ਅਤੇ ਦੁਬਾਰੇ ਸੁਫਨਾ ਫ ਡਿੱਠਾ, ਜੋ ਅਨਾਜ ਦੇ ਮੋਟੇ ਅਤੇ ਚੰਗੇ ਸੱਤ ਸਿੱਟੇ ਇਕ ਨਾਲੀ ਪੁਰ ਨਿੱਕਲੇ।ਅਤੇ ਕੀ ਦੇਖਦਾ ਹੈ, ਜੋ ਉਨਾਂ ਦੇ ਮਗਰੋਂ ਸੱਤ ਹੋਰ ਪਤਲੇ ਅਤੇ ਪੁਰੇ ਦੀ ਵਾਉ ਦੇ ਮਾਰੇ ਹੋਏ ਸਿੱਟੇ ਨਿਕਸੇ।ਅਤੇ ਓਹ ਪਤਲੇ ਸਿੱਟੇ ਉਨਾਂ ਸੱਤ ਮੋਟਿਆਂ ਅਤੇ ਭਰਿਆਂ ਹੋਇਆਂ ਸਿਟਿਆਂ ਨੂੰ ਨਿਗਲ ਗਏ, ਅਤੇ ਫਿਰਊਨ ਜਾਗਿਆ, ਅਤੇ ਡਿੱਠਾ, ਜੋ ਉਹ ਸੁਫਨਾ ਸਾ।ਅਤੇ ਐਉਂ ਹੋਇਆ, ਜੋ ਸਵੇਰ ਨੂੰ ਤਿਸ ਦਾ ਜੀ ਘਾਬਰਿਆ; ਤਦ ਓਨ ਮਿਸਰ ਦੇ ਸਾਰੇ ਜਾਦੂਗਰਾਂ ਅਤੇ ਸਭਨਾਂ ਸਿਆਣਿਆਂ ਨੂੰ ਸੱਦ ਘੱਲਿਆ, ਅਤੇ ਫਿਰਊਨ ਨੈ ਉਨਾਂ ਪਾਸ ਆਪਣਾ ਸੁਫਨਾ ਨਾ ਦੱਸਿਆ।ਪਰ ਉਨਾਂ ਵਿਚੋਂ ਕੋਈ ਫਿਰਊਨ ਕੋਲ ਉਨਾਂ ਦਾ ਅਰਥ ਨਾ ਆਖ ਸੱਕਿਆ।