ਅਤੇ ਜਾਂ ਤ੍ਰੀਮਤ ਨੈ ਡਿੱਠਾ, ਜੋ ਉਹ ਬਿਰਛ ਖਾਣ ਵਿਚ ਚੰਗਾ, ਅਤੇ ਦੇਖਣ ਨੂੰ ਸੁੰਦਰ, ਅਤੇ ਬੁਧ ਦੇਣ ਵਿਖੇ ਅਛਾ ਬਿਰਛ ਹੈ, ਤਾਂ ਉਹ ਦੇ ਫਲ ਥੀਂ ਲੈਕੇ ਖਾ ਲਿਆ, ਅਤੇ ਆਪਣੇ ਭਰਤਾ ਨੂੰ ਬੀ ਦਿੱਤਾ, ਅਤੇ ਓਨ ਖਾਹਦਾ॥
ਤਦ ਦੋਹਾਂ ਦਿਆਂ ਅੱਖਾਂ ਖੁੱਲ ਗਾਈਆਂ, ਅਰ ਉਨਾਂ ਨੈ ਜਾਣ ਲਿਆ, ਜੋ ਅਸੀਂ ਨੰਗੇ ਹਾਂ, ਅਤੇ ਫਗੂੜੀ ਦੇ ਪਤਰੇ ਸੀਉਂਕੇ ਉਨੀਂ ਆਪਣੇ ਲਈ ਤਹਿਮੰਦ ਬਣਾਏ। ਅਤੇ ਉਨੀਂ ਪਰਮੇਸੁਰ ਦਾ ਸਬਦ, ਜੋ ਠੰਢੇ ਵੇਲੇ ਬਾਗ ਵਿਚ ਫਿਰਦਾ ਸੀ, ਸੁਣਿਆ, ਤਾਂ ਆਦਮ ਅਤੇ ਅਤੇ ਤਿਸ ਦੀ ਇਸਤ੍ਰੀ ਨੈ ਆਪਣੇ ਤਿਨ ਪਰਮੇਸੁਰ ਪ੍ਰਭੁ ਦੇ ਸਾਹਮਣਾਓਂ ਬਾਗ ਦੇ ਰੁੱਖਾਂ ਵਿਚ ਲੁਕਾਇਆ। ਤਦ ਪਰਮੇਸੁਰ ਪ੍ਰਭੁ ਨੈ ਆਦਮ ਨੂੰ ਹਾਕ ਮਾਰੀ ਅਰ ਉਸ ਨੂੰ ਕਿਹਾ, ਜੋ ਤੂੰ ਕਿੱਥੇ ਹੈ? ਉਹ ਬੋਲਿਆ, ਕਿਉਂਕਿ ਮੈ ਨੰਗਾ ਹਾਂ, ਅਤੇ ਆਪ ਨੂੰ ਲੁਕਾਇਆ। ਅਤੇ ਓਨ ਆਖਿਆ, ਤੇ ਨੂੰ ਕਿਨ ਜਤਾਇਆ, ਜੋ ਤੂੰ ਨੰਗਾ ਹੈ? ਕਿਆ ਤੇਂ ਉਸ ਬਿਰਛ ਥੀਂ ਖਾਹਦਾ ਜਿਸ ਦਾ ਫਲ ਖਾਣ ਥੀਂ ਮੈ ਤੇ ਨੂੰ ਬਰਜਿਆ ਸੀ?ਆਦਮ ਨੇ ਆਖਿਆ, ਕਿ ਇਸਤ੍ਰੀ ਤ੍ਰੀਮਤ ਨੇ, ਜੋ ਤੇ ਮੇਰੀ ਸਾਥਣ ਕਰ ਦਿੱਤੀ, ਮੈ ਨੂੰ ਉਸ ਬਿਰਛ ਥੀਂ ਦਿੱਤਾ, ਅਤੇ ਮੈ ਖਾ ਲਿਆ। ਤਦ ਪਰਮੇਸੁਰ ਪ੍ਰਭੁ ਨੇ ਤ੍ਰੀਮਤ ਨੂੰ ਕਿਹਾ, ਤੈਂ ਇਹ ਕਿ ਕੀਤਾ? ਤ੍ਰੀਮਤ ਬੋਲੀ ਕਿ ਸੱਪ ਨੇ ਮੈ ਨੂੰ ਭੁਚਲਾਇਆ, ਤਾਂ ਮੈ ਖਾਹਦਾ। ਅਤੇ ਪਰਮੇਸੁਰ ਪ੍ਰਭੁ ਨੇ ਸੱਪ ਥੀਂ ਕਿਹਾ, ਇਸ ਕਾਰਣ ਜੋ ਤੇ ਇਹ ਕੀਤਾ ਹੈ, ਤੂੰ ਸਰਬੱਤ ਪਸੂਆਂ ਅਤੇ ਮਦਾਨ ਦੇ ਸਾਰੇ ਮਿਰਗਾਂ ਨਾਲੋਂ ਸਰਾਪੀ ਹੈ; ਤੂੰ ਆਪਣੇ ਪੇਟ ਦੇ ਭਾਰ ਚੱਲੇਂਗਾ, ਅਤੇ ਆਪਣੇ ਉਮਰ ਭਰ