ਰਸਤੇ ਦੀ ਖੁਰਾਕ ਬੀ ਦੇਣ; ਸੋ ਤਿਨਾਂ ਨਾਲ ਤਿਸ ਨੈ ਐਉਂ ਕੀਤਾ।ਅਤੇ ਉਨੀਂ ਆਪਣੇ ਗਧਿਆਂ ਉਤੇ ਅਨਾਜ ਲੱਦਿਆ, ਅਤੇ ਉਥੋਂ ਤੁਰ ਪਏ।ਜਦ ਉਨਾਂ ਵਿਚੋਂ ਇਕ ਨੈ ਮਜਲ ਸਿਰ ਆਪਣੀ ਗੂਣ ਖੁਹੁਲੀ, ਜੋ ਆਪਣੇ ਗਧੇ ਨੂੰ ਦਾਣਾ ਘਾਹ ਚਾਰੇ, ਤਾਂ ਓਨ ਆਪਣੀ ਰੋਕੁੜ ਆਪਣੀ ਗੂਣ ਦੇ ਮੂਹੁੰ ਉੱਤੇ ਹੀ ਧਰੀ ਡਿੱਠੀ।ਤਦ ਓਨ ਆਪਣੇ ਭਰਾਵਾਂ ਨੂੰ ਕਿਹਾ, ਜੋ ਮੇਰੀ ਰੋਕੁੜ ਫੇਰ ਦਿੱਤੀ ਗਈ ਹੈ; ਅਤੇ ਦੇਖੋ, ਇਹ ਮੇਰੀ ਗੂਣ ਵਿਚ ਹੈ।ਤਦ ਉਨਾਂ ਦਾ ਮਨ ਓਦਰਿਆ, ਅਤੇ ਕੰਬਦੇ ਹੋਏ ਆਪਸ ਵਿਚ ਆਖਣ ਲਗੇ, ਪਰਮੇਸੁਰ ਨੈ ਸਾਡੇ ਨਾਲ ਇਹ ਕੀ ਕੀ?
ਅਤੇ ਓਹ ਕਨਾਨ ਦੀ ਧਰਤੀ ਵਿਚ ਆਪਣੇ ਪਿਤਾ ਯਾਕੂਬ ਦੇ ਪਾਸ ਪਹੁਤੇ, ਅਤੇ ਆਪਣੀ ਸਾਰੀ ਵਿਥਿਆ ਉਸ ਥੀਂ ਕਹੀ, ਅਤੇ ਬੋਲੇ; ਉਹ ਮਨੁੱਖ, ਜੋ ਉਸ ਦੇਸ ਦਾ ਮਾਲਕ ਹੈ, ਸਾ ਨੂੰ ਕਰੜਾਈ ਨਾਲ ਬੋਲਿਆ, ਅਤੇ ਸਾ ਨੂੰ ਮੁਲਖ ਦੇ ਸੇਲੂ ਠਰਾਇਆ।ਅਸੀਂ ਉਸ ਨੂੰ ਕਿਹਾ, ਜੋ ਅਸੀਂ ਤਾ ਸਚੇ ਹਾਂ; ਅਸੀਂ ਸੇਲੂ ਨਹੀਂ ਹਾਂਗੇ।ਅਸੀਂ ਬਾਰਾਂ ਭਾਈ ਇਕ ਪਿਉ ਦੇ ਪੁੱਤ ਹਾਂਗੇ; ਇਕ ਨਹੀਂ ਲਭਦਾ, ਅਤੇ ਜਿਹੜਾ ਸਭ ਤੋਂ ਛੋਟਾ ਹੈ, ਸੋ ਕਨਾਨ ਦੇਸ ਵਿਚ ਅੱਜ ਤੀਕੁ ਅਸਾਡੇ ਪਿਤਾ ਦੇ ਕੋਲ ਹੈ।ਤਦ ਉਸ ਮਨੁੱਖ ਨੈ, ਜੋ ਮੁਲਖ ਦਾ ਮਾਲਕ ਹੈ, ਸਾ ਨੂੰ ਕਿਹਾ, ਮੈਂ ਇਸ ਗੱਲ ਤੇ ਮਲੂਮ ਕਰਾਂਗਾ, ਜੋ ਤੁਸੀਂ ਸਚੇ ਹੋ, ਕੇ ਨਹੀਂ; ਆਪਣਾ ਇਕ ਭਰਾਉ ਮੇਰੇ ਪਾਹ ਛੱਡ ਜਾਓ, ਅਤੇ ਆਪਣੇ ਟੱਬਰ ਲਈ ਕਾਲ ਵਾਸਤੇ ਅਨਾਜ ਲੈਕੇ ਚਲੇ ਜਾਓ।ਅਤੇ ਆਪਣੇ ਨਿੱਕੜੇ ਭਾਈ ਨੂੰ ਮੇਰੇ ਪਾਸ ਲਿਆਓ; ਤਾਂ ਮੈਂ ਜਾਣਾਂਗਾ, ਜੋ ਤੁਸੀਂ ਸੇਲੂ ਨਹੀਂ, ਬਲਕ ਸਚੇ ਹੋ;