ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੫੨

ਉਤਪੱਤ

[੪੫ਪਰਬ

ਘਰ ਦਾ ਮਾਲਕ, ਅਤੇ ਮਿਸਰ ਦੇ ਸਾਰੇ ਦੇਸ ਦਾ ਹਾਕਮ ਬਣਾਇਆ।

ਤੁਸੀਂ ਛੇਤੀ ਕਰੋ, ਅਤੇ ਮੇਰੇ ਪਿਤਾ ਪਾਹ ਜਾਓ, ਅਤੇ ਉਹ ਨੂੰ ਆਖੋ, ਤੇਰਾ ਪੁੱਤ ਯੂਸੁਫ਼ ਐਉਂ ਕਹਿੰਦਾ ਹੈ, ਜੋ ਪਰਮੇਸੁਰ ਨੈ ਮੈ ਨੂੰ ਸਾਰੇ ਮਿਸਰ ਦਾ ਮਾਲਕ ਕੀਤਾ; ਮੇਰੇ ਕੋਲ ਚਲਾ ਆਉ, ਢਿੱਲ ਨਾ ਕਰ; ਤੂੰ ਗੋਸਨ ਦੀ ਧਰਤੀ ਵਿਚ ਰਹੀਂ; ਅਤੇਤੂੰ ਅਰ ਤੇਰੇ ਬਾਲਕਾਂ, ਅਰ ਤੇਰੇ ਬਾਲਕਾਂ ਦੇ ਬਾਲਕ, ਅਤੇ ਤੇਰੀਆਂ ਭੇਡਾਂ ਬੱਕਰੀਆਂ ਅਤੇ ਗਾਇਆਂ ਬਲਦ, ਸਣੇ ਉਸ ਜੋ ਕੁਛ ਤੇਰਾ ਹੈ, ਮੇਰੇ ਪਾਹ ਰਹਿਣਗੇ।ਅਤੇ ਉਥੇ ਮੈਂ ਤੇਰੀ ਪਾਲਣਾ ਕਰਾਂਗਾ; ਕਿੰਉਕਿ ਅਜੇ ਕਾਲ ਦੀਆਂ ਪੰਜ ਬਰਸਾਂ ਰਹਿੰਦੀਆਂ ਹਨ; ਅਜਿਹਾ ਨਾ ਹੋਵੇ, ਜੋ ਤੂੰ ਅਤੇ ਤੇਰਾ ਘਰਾਣਾ, ਅਤੇ ਸਭ ਜੋ ਤੇਰੇ ਹਨ, ਕੰਗਾਲ ਹੋ ਜਾਣ।ਅਤੇ ਦੇਖੋ, ਤੁਹਾਡੀਆਂ ਅੱਖਾਂ, ਅਤੇ ਮੇਰੇ ਭਰਾਉ ਬਿਨਯਮੀਨ ਦੀਆਂ ਅੱਖਾਂ ਦੇਖਦੀਆਂ ਹਨ, ਕਿ ਮੈਂ ਹੀ ਹਾਂ, ਜੋ ਤੁਹਾਡੇ ਸੰਗ ਬੋਲਦਾ ਹਾਂ।ਅਤੇ ਤੁਸੀਂ ਮੇਰੇ ਪਿਤਾ ਪਾਹ, ਮੇਰੀ ਸਾਰੀ ਭੜਕ ਦੀ, ਜੋ ਮਿਸਰ ਵਿਚ ਹੈ, ਅਤੇ ਜੋ ਕੁਛ ਤੁਸੀਂ ਡਿੱਠਾ ਹੈ, ਉਸ ਸਭ ਦੀ ਗੱਲ ਕਰਿਓ; ਅਤੇ ਤੁਸੀਂ ਛੇਤੀ ਕਰਕੇ ਮੇਰੇ ਪਿਤਾ ਨੂੰ ਇਥੇ ਲਿਆਓ।ਅਤੇ ਉਹ ਆਪਣੇ ਭਰਾਉ ਬਿਨਯਮੀਨ ਦੇ ਗਲ ਲੱਗਕੇ ਰੁੰਨਾ; ਅਤੇ ਬਿਨਯਮੀਨ ਬੀ ਉਹ ਦੇ ਗਲ ਲੱਗਕੇ ਰੁੰਨਾ।ਅਤੇ ਓਨ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ, ਅਤੇ ਉਨਾਂ ਨਾਲ ਮਿਲਕੇ ਰੁੰਨਾ; ਅਤੇ ਤਿਸ ਪਿਛੇ ਉਹ ਦੇ ਭਰਾਉ ਤਿਸ ਨਾਲ ਗੱਲਾਂ ਕਰਨ ਲੱਗੇ।

ਅਤੇ ਇਹ ਗੱਲ ਫਿਰਊਨ ਦੇ ਘਰਾਣੇ ਵਿਚ ਸੁਣੀ ਗਈ, ਜੋ ਯਸੁਫ ਦੇ ਭਰਾਉ ਆਏ ਹਨ; ਅਤੇ ਇਹ ਸੁਣਕੇ ਫਿਰਊਨ