ਤਦ ਓਨ ਤਿਨਾਂ ਨੂੰ ਕਿਹਾ, ਦੇਖੋ, ਕਿਧਰੇ ਤੁਸੀਂ ਰਸਤੇ ਵਿਚ ਝਗੜਾ ਨਾ ਕਰਿਓ।
ਅਤੇ ਓਹ ਮਿਸਰ ਤੇ ਤੁਰੇ, ਅਤੇ ਕਨਾਨ ਦੀ ਧਰਤੀ ਵਿਚ ਆਪਣੇ ਪਿਤਾ ਯਾਕੂਬ ਦੇ ਪਾਸ ਪਹੁਤੇ; ਅਤੇ ਉਸ ਤੇ ਕਿਹਾ, ਯੂਸੁਫ਼ ਅਜੇ ਤੀਕੁਰ ਜੀਉਂਦਾ ਹੈ, ਅਤੇ ਉਹ ਮਿਸਰ ਦੀ ਸਾਰੀ ਧਰਤੀ ਦਾ ਹਾਕਮ ਹੈ।ਤਾਂ ਉਹ ਦਾ ਮਨ ਸਨਾਟੇ ਵਿਚ ਆ ਗਿਆ; ਕਿੰਉਕਿ ਓਨ ਤਿਨਾਂ ਦਾ ਸੱਚ ਨਾ ਮੰਨਿਆ।ਅਤੇ ਉਨੀਂ ਉਸ ਪਾਹ ਯੂਸੁਫ਼ ਦੀਆਂ ਸਾਰੀਆਂ ਗੱਲਾਂ, ਜੋ ਉਹ ਨੈ ਉਨਾਂ ਨੂੰ ਕਹੀਆਂ ਸਨ, ਆਖੀਆਂ।ਅਤੇ ਜਦ ਉਨ ਓਹ ਗੱਡੀਆਂ, ਜੋ ਯੂਸੁਫ਼ ਨੈ ਉਹ ਦੇ ਬੁਲਾ ਭੇਜਣ ਲਈ ਘੱਲੀਆਂ ਸਨ, ਡਿੱਠੀਆਂ, ਤਾਂ ਤਿਨਾਂ ਦੇ ਪਿਤਾ ਯਾਕੂਬ ਨੈ ਦੂਈ ਬਾਰ ਜਿੰਦ ਪਾਈ।ਅਤੇ ਇਸਰਾਏਲ ਬੋਲਿਆ, ਇਹੋ ਬਹੁਤ ਹੈ; ਮੇਰਾ ਪੁੱਤ੍ਰ ਯੂਸੁਫ਼ ਹੁਣ ਤੀਕੁਰ ਜੀਉਂਦਾ ਹੈ।ਮੈਂ ਜਾਵਾਂਗਾ, ਅਤੇ ਮਰਨੇ ਥੀਂ ਅਗੇ ਉਹ ਨੂੰ ਦੇਖਾਂਗਾ।
ਉਪਰੰਦ ਇਸਰਾਏਲ ਨੈ ਆਪਣੇ ਸਾਰੇ ਕੋੜਮੇ ਸਣੇ ਕੂਚ ਕੀਤਾ, ਅਤੇ ਬੇਰਸਬਾ ਵਿੱਚ ਆਣਕੇ ਆਪਣੇ ਪਿਤਾ ਇਸਹਾਕ ਦੇ ਪਰਮੇਸੁਰ ਲਈ ਬਲ ਦਿੱਤੀ।ਅਤੇ ਪਰਮੇਸੁਰ ਨੈ ਰਾਤ ਨੂੰ ਸੁਫਨੇ ਵਿਚ ਇਸਰਾਏਲ ਨਾਲ ਗੱਲਾਂ ਕੀਤੀਆਂ, ਅਤੇ ਕਿਹਾ, ਯਾਕੂਬ, ਹੇ ਯਾਕੂਬ!ਉਹ ਬੋਲਿਆ, ਮੈਂ ਹਾਜਰ ਹਾਂ।ਓਨ ਕਿਹਾ, ਮੈਂ ਈਸੁਰ, ਤੇਰੇ ਪਿਤਾ ਦਾ ਪਰਮੇਸੁਰ ਹਾਂ; ਮਿਸਰ ਵਿਚ ਜਾਣ ਥੋਂ ਡਰ ਨਾ ਕਰ; ਕਿੰਉ ਜੋ ਮੈਂ ਉਥੇ ਤੈ ਨੂੰ ਵਡੀ ਕੋਮ ਬਣਾਵਾਂਗਾ; ਮੈਂ ਤੇਰੇ ਸੰਗ ਮਿਸਰ ਨੂੰ ਚਲਾਂਗਾ; ਅਤੇ ਤੈ ਨੂੰ ਫੇਰ ਮੋੜ ਲਿਆ-