ਸਰਦ ਅਤੇ ਅਲੂਨ ਅਰ ਯਹਿਲੇਲ।ਲੀਆ ਦੇ ਪੁੱਤ ਏਹ ਹਨ, ਜੋ ਪੱਦਾਨ-ਅਰਾਮ ਵਿਚ ਯਾਕੂਬ ਤੇ, ਦੀਨਾ ਸਮੇਤ, ਜੋ ਉਹ ਦੀ ਧੀ ਸੀ, ਪੈਦਾ ਹੋਏ।ਸੋ ਉਹ ਦੇ ਧੀਆਂ ਪੁੱਤ, ਸਰਬੱਤ ਤੇਤੀਹ ਜਣੇ ਹਨ।ਅਤੇ ਜੱਦ ਦੇ ਪੁੱਤ ਏਹ; ਸਫਯਾਨ ਅਤੇ ਹਾਜੀ ਅਤੇ ਸੂਨੀ ਅਤੇ ਇਸਬਾਨ ਅਤੇ ਈਰੀ ਅਤੇ ਅਰੋਦੀ ਅਤੇ ਅਰੇਲੀ।ਅਤੇ ਯਸਰ ਦੇ ਪੁੱਤ ਏਹ ਹਨ; ਯਮੁਨਾ ਅਤੇ ਇਸਵਾ ਅਤੇ ਇਸਵੀ ਅਤੇ ਬਰੀਆ, ਅਤੇ ਸਰੀਹ ਤਿਨਾਂ ਦੀ ਭੈਣ।ਅਤੇ ਬਰੀਆ ਦੇ ਪੁੱਤ੍ਰ, ਹਿਬਰ ਅਤੇ ਮਲਕਿਏਲ।ਜਿਲਫਾ, ਜੋ ਲਾਬਾਨ ਨੈ ਆਪਣੀ ਧੀ ਲੀਆ ਨੂੰ ਦਿੱਤੀ,ਤਿਸ ਦੇ ਪੁੱਤ੍ਰ ਏਹੋ ਹਨ, ਅਤੇ ਓਨ ਯਾਕੂਬ ਲਈ ਏਹ ਸੋਲਾਂ ਜਣੇ।ਅਤੇ ਯਾਕੂਬ ਦੀ ਤ੍ਰੀਮਤ ਰਾਹੇਲ ਦੇ ਪੁੱਤ੍ਰ ਯੂਸੁਫ਼ ਅਤੇ ਬਿਨਯਮੀਨ ਹਨ।ਅਤੇ ਯੂਸੁਫ਼ ਤੇ ਮਿਸਰ ਵਿਚ ਮਨੱਸੀ ਅਤੇ ਇਫਰਾਈਮ ਪੈਦਾ ਹੋਏ; ਏਹ ਓਨ ਦੇ ਜਾਜਕ ਪੋਤੀਫਰਾ ਦੀ ਧੀ ਅਸਨਾਥ ਦੇ ਪੇਟੋਂ ਜੰਮੇ।ਅਤੇ ਬਿਨਯਮੀਨ ਦੇ ਪੁੱਤ ਏਹ ਹਨ; ਬੇਲਾ ਅਤੇ ਬਕਰ ਅਤੇ ਅਸਬੇਲ ਅਤੇ ਜਿਰਾ ਅਤੇ ਨਾਮਾਨ, ਅਖੀ ਅਤੇ ਰੋਸ, ਮੁਪਿਮ ਅਤੇ ਹੁਪਿਮ ਅਤੇ ਅਰਦ।ਏਹ ਰਾਹੇਲ ਦੇ ਪੁੱਤ ਹਨ, ਜੋ ਉਸ ਨੈ ਯਾਕੂਬ ਲਈ ਜਣੇ; ਸੋ ਏਹ ਸਭੋ ਚੌਦਾਂ ਜਣਾਂ ਹਨ।ਅਤੇ ਦਾਨ ਦੇ ਪੁੱਤ ਹੁਸਿਮ।ਅਤੇ ਨਫਤਾਲੀ ਦੇ ਪੁੱਤ੍ਰ ਯਹਸਿਏਲ ਅਤੇ ਜੂਨੀ ਅਤੇ ਯਿਸਰ ਅਤੇ ਸਲੀਮ।ਏਹ ਬਿਲਹਾ ਦੇ ਪੁੱਤ ਹਨ, ਜੋ ਲਾਬਾਨ ਨੈ ਆਪਣੀ ਧੀ ਰਾਹੇਲ ਨੂੰ ਦਿੱਤੀ ਸੀ; ਸੋ ਏਹ ਸਭੋ ਸੱਤ ਪਤਾਣੀ ਹਨ, ਜਿਨਾਂ ਨੂੰ ਓਨ ਯਾਕੂਬ ਦੀ ਲਈ ਜਣਿਆ।
ਏਹ ਸਭ ਦੇ ਸਭ,ਜੋ ਯਾਕੂਬ ਦੇ ਸੰਗ ਮਿਸਰ ਵਿਚ ਆਏ,