ਆਕੇ ਕਿਹਾ, ਸਾ ਨੂੰ ਰੋਟੀ ਦਿਹ; ਤੇਰੇ ਹੁੰਦੇ ਅਸੀਂ ਕਿੰਉ ਮਰਯੇ?ਕਿੰਉਕਿ ਪੈਸਾ ਨਹੀਂ ਲਭਦਾ।ਯੂਸੁਫ਼ ਨੈ ਕਿਹਾ, ਜੇ ਪੈਸਾ ਨਹੀਂ ਲਭਦਾ, ਤਾਂ ਆਪਣੇ ਡੰਗਰ ਪਸੂ ਦੇਵੋ; ਉਨਾਂ ਦੇ ਬਦਲੇ ਤੁਹਾ ਨੂੰ ਅੱਨ ਦਿਆਂਗਾ।ਤਦ ਓਹ ਆਪਣੇ ਪਸੂ ਯੂਸੁਫ਼ ਕੋਲ ਲਿਆਏ; ਅਤੇ ਯੂਸੁਫ਼ ਨੈ ਘੋੜਿਆਂ, ਭੇਡਾਂ, ਬੱਕਰੀਆਂ, ਅਤੇ ਗਾਈਆਂ ਬਲਦਾਂ ਦੇ ਚੌਣਿਆਂ, ਅਤੇ ਖੋਤਿਆਂ ਦੇ ਬਦਲੇ ਤਿਨਾਂ ਨੂੰ ਅੱਨ ਦਿੱਤਾ; ਅਤੇ ਉਸ ਸਾਲ ਉਨਾਂ ਦੇ ਸਰਬੱਤ ਪਸੂਆਂ ਪਿਛੇ ਓਨ ਤਿਨਾਂ ਨੂੰ ਖਵਾਇਆ।
ਜਦ ਉਹ ਸਾਲ ਬਤੀਤ ਹੋ ਗਿਆ, ਤਾਂ ਦੂਜੇ ਸਾਲ ਫੇਰ ਉਸ ਪਾਹ ਆਏ, ਅਤੇ ਉਹ ਨੂੰ ਕਿਹਾ, ਜੋ ਅਸੀਂ ਆਪਣੇ ਪ੍ਰਭੁ ਤੇ ਨਹੀਂ ਲੁਕਾਉਂਦੇ, ਜੋ ਸਾਡਾ ਪੈਸਾ ਖਰਚ ਹੋ ਚੁੱਕਾ; ਸਾਡੇ ਮਾਲਕ ਨੈ ਸਾਡੇ ਪਸੂਆਂ ਨੂੰ ਬੀ ਲੈ ਲੀਤਾ ਹੈ; ਸੋ ਹੁਣ ਸਾਡੇ ਮਾਲਕ ਦੀ ਨਿਗਾ ਵਿਚ, ਸਾਡੇ ਸਰੀਰਾਂ ਅਤੇ ਖੇਤਾਂ ਛੁੱਟ ਹੋਰ ਕੁਹੁੰ ਬਾਕੀ ਨਹੀਂ ਰਿਹਾ।ਸੋ ਅਸੀਂ ਆਪਣੀ ਭੋਂ ਸਣੇ ਤੇਰੀਆਂ ਅੱਖਾਂ ਸਾਹਮਣੇ ਕਿੰਉ ਮਰਯੇ?ਸਾ ਨੂੰ ਅਤੇ ਸਾਡੀ ਭੌਂ ਨੂੰ ਰੋਟੀ ਪੁਰ ਮੱਲ ਲੈ ਲੈ; ਅਸੀਂ ਆਪਣੀ ਭੌਂ ਸਮੇਤ ਫਿਰਊਨ ਦੀ ਗੁਲਾਮੀ ਵਿਚ ਰਹਾਂਗੇ।ਅਤੇ ਦਾਣਾ ਦਿਹ, ਜੋ ਅਸੀਂ ਜੀਵਯੇ, ਅਤੇ ਨਾ ਮਰਯੇ, ਅਤੇ ਧਰਤੀ ਉਜੜ ਨਾ ਹੋ ਜਾਵੇ।ਅਤੇ ਯੂਸੁਫ਼ ਨੈ ਮਿਸਰ ਦੀ ਸਾਰੀ ਧਰਤੀ ਫਿਰਊਨ ਲਈ ਮੁੱਲ ਲੀਤੀ; ਕਿੰਉਕਿ ਮਿਸਰੀਆਂ ਵਿਚੋਂ ਹਰੇਕ ਜਣੇ ਨੈ ਆਪੋ ਆਪਣੀ ਭੌਂ ਬੇਚ ਸਿੱਟੀ; ਇਸ ਕਰਕੇ ਜੋ ਕਾਲ ਨੈ ਤਿਤਿਨਾਂ ਨੂੰ ਅੱਤ ਦੁਖਾਇਆ ਸਾ; ਸੋ ਉਹ ਧਰਤੀ ਫਿਰਊਨ ਦੀ ਹੋ ਗਈ।ਅਤੇ ਓਨ ਲੋਕਾਂ ਤਾਈਂ ਨਗਰਾਂ ਵਿਚ, ਮਿਸਰ