ਮਨੱਸੀ ਨੂੰ ਆਪਣੇ ਹੱਥ ਨਾਲ, ਇਸਰਾਏਲ ਦੇ ਸੱਜੇ ਹੱਥ ਦੇ ਸਾਹਮਣੇ;ਅਤੇ ਉਨਾਂ ਨੂੰ ਤਿਸ ਦੇ ਕੋਲ ਆਂਦਾ।ਤਾਂ ਇਸਰਾਏਲ ਨੈ ਆਪਣਾ ਸੱਜਾ ਹੱਥ ਪਸਾਰਕੇ ਇਫਰਾਈਮ ਦੇ ਸਿਰ ਪੁਰ, ਜੋ ਛੋਟਾ ਸਾ, ਧਰਿਆ, ਅਤੇ ਖੱਬਾ ਹੱਥ ਮਨੱਸੀ ਦੇ ਸਿਰ ਪੁਰ,ਜਾਣ ਬੁਝਕੇ ਆਪਣੇ ਹੱਥ ਐਉਂ ਧਰੇ; ਕਿੰਉ ਜੋ ਮਨੱਸੀ ਪਲੋਠੀ ਦਾ ਸਾ।ਅਤੇ ਓਨ ਯੂਸੁਫ਼ ਦੀ ਲਈ ਅਸੀਸ ਕੀਤੀ, ਅਤੇ ਕਿਹਾ, ਪਰਮੇਸੁਰ, ਜਿਹ ਦੇ ਸਾਹਮਣੇ ਮੇਰਾ ਪਿਉ ਅਬਿਰਹਾਮ ਅਤੇ ਇਸਹਾਕ ਤੁਰਿਆ, ਉਹ ਪਰਮੇਸੁਰ, ਜਿਨ ਸਾਰੀ ਉਮਰ ਅੱਜ ਦੇ ਦਿਨ ਤੀਕੁ ਮੇਰੀ ਪਾਲਣਾ ਕੀਤੀ;-ਉਹ ਦੂਤ,ਜਿਨ ਮੈ ਨੂੰ ਸਾਰੀ ਬੁਰਿਆਈਆਂ ਤੇ ਬਚਾਇਆ, ਸੋ ਇਨਾਂ ਨੀਂਗਰਾਂ ਨੂੰ ਵਰ ਦੇਵੇ; ਅਤੇ ਜੋ ਮੇਰਾ ਨਾਉਂ, ਅਤੇ ਜੋ ਮੇਰੇ ਪਿਤਰਾਂ ਅਬਿਰਹਾਮ ਅਤੇ ਇਸਹਾਕ ਦਾ ਨਾਉਂ ਹੈ, ਸੋ ਤਿਨਾਂ ਦਾ ਰੱਖਿਆ ਜਾਵੇ, ਅਤੇ ਪਿਰਥੀ ਪੁਰ ਉਨਾਂ ਥੀਂ ਢੇਰ ਲੋਕ ਉਤਪੱਨ ਹੋਵਣ।
ਅਤੇ ਯੂਸੁਫ਼ ਇਹ ਦੇਖਕੇ, ਜੋ ਉਸ ਦੇ ਪਿਤਾ ਨੈ ਆਪਣਾ ਸੱਜਾ ਹੱਥ ਇਫਰਾਈਮ ਦੇ ਸਿਰ ਪੁਰ ਧਰਿਆ, ਪਰਸਿੰਨ ਨਾ ਹੋਇਆ; ਅਤੇ ਓਨ ਆਪਣੇ ਪਿਤਾ ਦਾ ਹੱਥ ਫੜ ਲੀਤਾ, ਤਾਂ ਇਫਰਾਈਮ ਦੇ ਸਿਰ ਪੁਰੋਂ ਹਟਾਕੇ ਮਨੱਸੀ ਦੇ ਸਿਰ ਪੁਰ ਧਰ ਦੇਵੇ।ਅਤੇ ਯੂਸੁਫ਼ ਨੈ ਆਪਣੇ ਪਿਉ ਨੂੰ ਵੀ ਕਿਹਾ, ਹੇ ਮੇਰੇ ਪਿਤਾ, ਐਉਂ ਠੀਕ ਨਹੀਂ; ਇਸ ਕਰਕੇ ਜੋ ਇਹ ਪਲੋਠੀ ਦਾ ਹੈ;ਆਪਣਾ ਸੱਜਾ ਹੱਥ ਇਹ ਦੇ ਸਿਰ ਉੱਤੇ ਰੱਖ।ਪਰ ਉਹ ਦੇ ਪਿਉ ਨੈ ਇਹ ਗੱਲ ਨਾ ਮੰਨੀ, ਸਗਵਾਂ ਅਖਿਆ, ਮੈਂ ਜਾਣਦਾ ਹਾਂ, ਹੇ ਪੁੱਤ੍ਰ, ਮੈਂ ਇਹ ਜਾਣਦਾ ਹਾਂ ।ਇਸ ਥੋਂ ਬੀ ਲੋਕ ਹੋਣਗੇ, ਅਤੇ