੪ਪਰਬ]
ਜਾਤ੍ਰਾ
੧੮੧
ਮਿਸਰੀਆਂ ਦੇ ਦੁਖਾਂ ਤੇ, ਕਨਾਨੀਆਂ, ਹਿੱਤੀਆਂ, ਅਮੂਰੀਆਂ, ਫਰਿੱਜੀਆਂ, ਹਵੀਆਂ, ਅਤੇ ਯਬੂਸੀਆਂ ਦੀ ਧਰਤੀ ਵਿਖੇ, ਅਜਿਹੀ ਧਰਤੀ ਵਿਖੇ, ਕਿ ਜਿਥੇ ਦੁਧ ਅਤੇ ਸਹਿਤ ਵਹਿੰਦਾ ਹੈ, ਕੱਢ ਲਿਆਵਾਂਗਾ।ਅਤੇ ਓਹ ਤੇਰਾ ਸਬਦ ਸੁਣਨਗੇ; ਅਤੇ ਤੂੰ ਅਰ ਇਸਰਾਏਲ ਦੇ ਪੁਰਾਤਮਾਂ ਮਿਸਰ ਦੇ ਰਾਜੇ ਪਾਹ ਜਾਓ, ਅਤੇ ਉਸ ਨੂੰ ਕਹੋ, ਜੋ ਯਹੋਵਾ, ਇਬਰਾਨੀਆਂ ਦਾ ਪਰਮੇਸੁਰ ਸਾਡੇ ਨਾਲ ਮਿਲਿਆ ਹੈ, ਅਤੇ ਹੁਣ ਤੂੰ ਦਯਾ ਕਰਕੇ ਸਾ ਨੂੰ ਤਿੰਨਾਂ ਦਿਨਾਂ ਦੇ ਰਸਤੇ,ਜੰਗਲ ਵਿਚ ਜਾਣ ਦਿਹ, ਜੋ ਅਸੀਂ ਪ੍ਰਭੁ, ਆਪਣੇ ਪਰਮੇਸੁਰ ਦੀ ਲਈ ਬਲਦਾਨ ਕਰਯੇ।ਅਤੇ ਮੈਂ ਸੱਚ ਜਾਣਦਾ ਹਾਂ, ਜੋ ਮਿਸਰ ਦਾ ਰਾਜਾ ਤੁਹਾ ਨੂੰ ਕਿਵੇਂ ਜਾਣ ਨਾ ਦੇਵੇਗਾ, ਅਪਰ ਜਬਰਦਸਤੀ ਨਾਲ।ਅਤੇ ਮੈਂ ਆਪਣਾ ਹੱਥ ਪਸਾਰਾਂਗਾ, ਅਤੇ ਮਿਸਰ ਨੂੰ, ਆਪਣੀਆਂ ਸਰਬੱਤ ਅਚਰਜ ਦੀਆਂ ਗੱਲਾਂ ਥੀਂ, ਜੋ ਮੈਂ ਤਿਸ ਵਿਚ ਦਿਖਾਲਾਂਗਾ, ਮਾਰਧਾੜ ਕਰਾਂਗਾ; ਉਸ ਪਿਛੋਂ ਉਹ ਤੁਸਾਂ ਨੂੰ ਕੱਢ ਦੇਵੇਗਾ।ਅਤੇ ਮੈਂ ਉਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾ ਵਿਚ ਦਯਾ ਦਾਨ ਕਰਾਂਗਾ, ਅਤੇ ਐਉਂ ਹੋਊ, ਕਿ ਜਦ ਤੁਸੀਂ ਜਾਓਗੇ, ਤਾਂ ਸੱਖਣੇ ਹੱਥੀਂ ਨਾ ਜਾਓਗੇ।ਸਗਵਾਂ ਹਰੇਕ ਤ੍ਰੀਮਤ ਆਪੋ ਆਪਣੀ ਗੁਆਂਢਣ ਤੇ, ਅਤੇ ਉਸ ਤੇ, ਜੋ ਤਿਸ ਦੇ ਘਰ ਵਿਚ ਰਹਿੰਦੀ ਹੈ, ਰੁੱਪੇ ਅਤੇ ਸੋਇਨੇ ਦੇ ਭਾਂਡੇ ਅਤੇ ਬਸਤਰ, ਉਧਾਰੇ ਲਵੇਗੀ; ਅਤੇ ਤੁਸੀਂ ਆਪਣੇ ਪੁੱਤ੍ਰਾਂ, ਅਤੇ ਆਪਣੀਆਂ ਪੁੱਤ੍ਰੀਆਂ ਨੂੰ ਭਨਾਓਗੇ, ਅਤੇ ਮਿਸਰੀਆਂ ਨੂੰ ਨਿਰਧਨ ਕਰੋਗੇ।
ਉਪਰੰਦ ਮੂਸਾ ਨੈ ਉੱਤਰ ਦਿੱਤਾ, ਅਤੇ ਕਿਹਾ, ਦੇਖ, ਓਹ ਮੇਰੇ ਉਤੇ ਨਾ ਪਤੀਜਣਗੇ, ਅਤੇ ਨਾ ਮੇਰੀ ਗੱਲ ਸੁਣਨਗੇ;