੬ਪਰਬ]
ਜਾਤ੍ਰਾ
੧੮੯
ਵਿਖੇ ਪਾ ਛੱਡਿਆ ਹੈ, ਸੁਣੀ ਹੈ, ਅਤੇ ਆਪਣੇ ਨੇਮ ਨੂੰ ਚੇਤੇ ਕੀਤਾ ਹੈ।ਸੋ ਤੂੰ ਇਸਰਾਏਲ ਦੇ ਵੰਸ ਨੂੰ ਕਹੁ, ਜੋ ਮੈਂ ਯਹੋਵਾ ਹਾਂ, ਅਤੇ ਮੈਂ ਤੁਸਾਂ ਨੂੰ ਮਿਸਰੀਆਂ ਦੇ ਭਾਰ ਹੇਠੋਂ ਨਿੱਕਾਲ ਦਿਆਂਗਾ, ਅਤੇ ਮੈਂ ਤੁਸਾ ਨੂੰ ਤਿਨਾਂ ਦੇ ਗੁਲੰਮਪੁਣੇ ਤੇ ਛੁਡਾਵਾਂਗਾ, ਅਤੇ ਮੈਂ ਆਪਣਾ ਹੱਥ ਪਸਾਰਕੇ, ਅਤੇ ਉਨਾਂ ਨੂੰ ਵਡੀਆਂ ਕਸਟਣੀਆਂ ਦਿਖਾਲਕੇ, ਤੁਸਾਂ ਨੂੰ ਛੁਟਕਾਰਾ ਦਿਆਂਗਾ; ਅਤੇ ਮੈਂ ਤੁਸਾਂ ਨੂੰ ਆਪਣੀ ਕੋਮ ਬਣਾ ਰੱਖਾਂਗਾ, ਅਤੇ ਮੈਂ ਤੁਸਾਡਾ ਪਰਮੇਸੁਰ ਹੋਵਾਂਗਾ।ਅਤੇ ਤੁਸੀਂ ਜਾਣੋਗੇ, ਜੋ ਮੈਂ ਯਹੋਵਾ ਤੁਹਾਡਾ ਪਰਮੇਸੁਰ ਹਾਂ, ਜੋ ਤੁਸਾਂ ਨੂੰ ਮਿਸਰੀਆਂ ਦਿਆਂ ਭਾਰਾਂ ਹੇਠੋਂ ਕਢਦਾ ਹਾਂ।ਅਤੇ ਮੈਂ ਤੁਹਾ ਨੂੰ ਉਸ ਧਰਤੀ ਵਿਚ ਲਿਆਵਾਂਗਾ, ਜਿਹ ਦੀ ਬਾਬਤ ਮੈਂ ਸੁਗੰਦ ਖਾਹਦੀ ਹੈ, ਜੋ ਉਹ ਨੂੰ ਅਬਿਰਹਾਮ ਅਤੇ ਇਸਹਾਕ ਅਤੇ ਯਾਕੂਬ ਤਾਈਂ ਦਿਆਂਗਾ; ਅਤੇ ਮੈਂ ਉਹ ਨੂੰ ਤੁਹਾਡੀ ਮਿਲਖ ਕਰ ਦਿਆਂਗਾ; ਮੈਂ ਹੀ ਪ੍ਰਭੁ ਹਾਂ।ਅਰ ਮੂਸਾ ਨੈ ਇਸਰਾਏਲ ਦੇ ਵੰਸ ਨੂੰ ਉਸੇ ਤਰਾਂ ਕਿਹਾ;ਪਰ ਓਹ ਮਨ ਦੀ ਉਦਾਸੀ ਅਤੇ ਮਿਹਨਤ ਦੀ ਕਰੜਾਈ ਕਰਕੇ, ਮੂਸਾ ਦੇ ਬਚਨ ਵਲ ਕੰਨ ਨਾ ਧਰਿਆ।
ਫੇਰ ਪ੍ਰਭੁ ਨੈ ਮੂਸਾ ਨਾਲ ਗੱਲ ਕੀਤੀ ਅਤੇ ਕਿਹਾ; ਤੂੰ ਜਾਹ, ਅਤੇ ਮਿਸਰ ਦੇ ਰਾਜੇ ਫਿਰਊਨ ਤਾਈਂ ਆਖ,ਜੋ ਇਸਰਾਏਲ ਦੇ ਪੁੱਤ੍ਰਾਂ ਨੂੰ ਆਪਣੇ ਦੇਸ ਵਿਚੋਂ ਤੋਰ ਦੇਵੇ।ਤਦ ਮੂਸਾ ਨੈ ਪ੍ਰਭੁ ਦੇ ਅਗੇ ਐਉਂ ਕਿਹਾ, ਦੇਖ, ਇਸਰਾਏਲ ਦੇ ਪੁੱਤਾਂ ਨੈ ਤਾ ਮੇਰੀ ਗੱਲ ਨਹੀਂ ਸੁਣੀ; ਤਾਂ ਮੈਂ ਜੋ ਬੇਸੁੰਨਤੇ ਹੋਂਠ ਧਰਦਾ ਹਾਂ, ਫਿਰਊਨ ਮੇਰੀ ਕਿਕੂੰ ਸੁਣੇਗਾ?ਤਦ ਪ੍ਰਭੁ ਨੈ ਮੂਸਾ ਅਤੇ ਹਾਰੂਨ ਨੂੰ ਕਿਹਾ, ਅਤੇ ਉਨਾਂ ਨੂੰ ਇਸਰਾਏਲ ਦੇ ਪੁੱਤਾਂ, ਅਤੇ ਮਿਸਰ ਦੇ ਰਾਜੇ ਫਿਰਊਨ