ਪੰਨਾ:Book of Genesis in Punjabi.pdf/218

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੨੧੪
[੧੩ਪਰਬ
ਜਾਤ੍ਰਾ

ਆਉਲ ਖੁਹੁਲਣਹਾਰਾ ਕੀ ਮਨੁਖ ਕੀ ਪਸੂ ਆਦਿਕ ਹੈ, ਸੋ ਸਭ ਮੇਰਾ ਹੈ।

ਅਤੇ ਮੂਸਾ ਨੈ ਲੋਕਾਂ ਨੂੰ ਕਿਹਾ, ਜੋ ਤੁਸੀਂ ਇਹ ਦਿਹਾੜਾ ਜਿਸ ਵਿਖੇ ਤੁਸੀਂ ਉਸ ਬੰਦੀਖਾਨੇ ਮਿਸਰੋਂ ਬਾਹਰ ਆਏ, ਚੇਤੇ ਰੱਖਿਓ; ਜੋ ਪ੍ਰਭੁ ਤੁਸਾ ਨੂੰ ਬਾਂਹ ਬਲ ਨਾਲ ਤਿਥੇ ਤੇ ਕਢ ਲਿਆਇਆ; ਇਸ ਤੇ ਖਮੀਰੀ ਰੋਟੀ ਨਾ ਖਾਹਦੀ ਜਾਵੇ।ਤੁਸੀਂ ਆਬਿਬ ਦੇ ਮਹੀਨੇ ਅੱਜ ਦੇ ਦਿਨ ਬਾਹਰ ਨਿੱਕਲੇ।ਅਤੇ ਇਹ ਹੋਊ, ਕਿ ਜਦ ਪ੍ਰਭੁ ਤੈ ਨੂੰ ਕਨਾਨੀਆਂ, ਹਿੱਤੀਆਂ, ਅਮੂਰੀਆਂ, ਹਵੀਆਂ ਅਤੇ ਯਬੂਸੀਆਂ ਦੀ ਧਰਤੀ ਵਿਚ ਲਿਆਵੇ, ਜੋ ਉਨ ਤੁਸਾਡੇ ਪਿੱਤ੍ਰਾਂ ਸੰਗ ਸੁਗੰਦ ਖਾਕੇ ਕਿਹਾ ਸਾ, ਜੋ ਇਹ ਤੁਸਾਂ ਨੂੰ ਦੇਵਾਂਗਾ, ਉਸ ਧਰਤੀ ਵਿਚ ਜਿਥੇ ਦੁੱਧ ਅਰ ਸਹਿਤ ਵਹਿੰਦਾ ਹੈ, ਤਾਂ ਤੂੰ ਇਸ ਮਹੀਨੇ ਵਿਚ ਇਹ ਬੰਦਗੀ ਚੇਤੇ ਰੱਖੀਂ।ਸਾਤੇ ਤੀਕੁਰ ਪਤੀਰੀ ਰੋਟੀ ਖਾਈਂ, ਅਤੇ ਸੱਤਵੇਂ ਦਿਹਾੜੇ ਪ੍ਰਭੁ ਦੀ ਈਦ ਹੋਉ।ਪਤੀਰੀ ਰੋਟੀ ਸੱਤ ਦਿਨ ਖਾਧੀ ਜਾਵੇ; ਅਤੇ ਕੋਈ ਖਮੀਰੀ ਵਸਤੁ ਤੇਰੇ ਪਾਸ ਨਜਰੀ ਨਾ ਆਵੇ, ਅਤੇ ਨਾ ਖਮੀਰ ਤੇਰੇ ਸਾਰੇ ਦੇਸ ਵਿਚ ਤੇਰੇ ਸਉਹੇਂ ਦਿਖਾਲੀ ਦੇਵੇ।ਅਤੇ ਤੂੰ ਉਸ ਵੇਲੇ ਆਪਣੇ ਪੁੱਤ ਨੂੰ ਦੱਸੀਂ, ਕਿ ਜਦ ਅਸੀਂ ਮਿਸਰ ਤੇ ਬਾਹਰ ਨਿੱਕਲੇ, ਤਦ ਪ੍ਰਭੁ ਨੈ ਸਾਡੇ ਨਾਲ ਜੋ ਕੁਝ ਕੀਤਾ, ਇਸ ਕਰਕੇ ਇਹ ਹੈ।ਅਤੇ ਇਹ ਤੇਰੇ ਹੱਥ ਦੇ ਪਤੇ ਅਤੇ ਤੇਰੇ ਦੁਹਾਂ ਨੇਤ੍ਰਾਂ ਦੇ ਸਾਹਮਣੇ ਯਾਦਗਾਰੀ ਲਈ ਹੋਵੇਗਾ, ਜੋ ਪ੍ਰਭੁ ਦੀ ਸਰਾ ਤੇਰੇ ਮੁਖ ਵਿਚ ਹੋਵੇ; ਕਿੰਉਕਿ ਪ੍ਰਭੁ ਨੈ ਤੈ ਨੂੰ ਮਿਸਰ ਤੇ ਜੋਰਾਵਰ ਹੱਥ ਨਾਲ ਕੱਢਿਆ।ਸੋ ਤੂੰ ਇਹ ਨੇਮ, ਉਹ ਦੇ ਠਰਾਏ ਸਮੇ ਵਿਚ, ਹਰ ਬਰਸ ਚੇਤੇ ਰੱਖੀਂ।