੧੫ਪਰਬ]
ਜਾਤ੍ਰਾ
੨੨੧
ਹੈ, ਮੈਂ ਉਹ ਦੇ ਲਈ ਇਕ ਥਾਉਂ ਤਿਆਰ ਕਰਾਂਗਾ; ਮੇਰੇ ਪਿਤਾ ਦਾ ਪਰਮੇਸੁਰ ਹੈ, ਮੈਂ ਉਹ ਦੀ ਵਡਿਆਈ ਕਰਾਂਗਾ।ਪ੍ਰਭੁ ਇਕ ਸੂਰਮਾ ਹੈ; ਪ੍ਰਭੁ ਤਿਸ ਦਾ ਨਾਉਂ ਹੈ।ਫਿਰਊਨ ਦੇ ਰਥ ਅਤੇ ਸੈਨਾ, ਓਣ ਸਮੰਦ ਵਿਚ ਸਿੱਟ ਦਿੱਤੀ; ਉਹ ਦੇ ਨਾਮੀ ਸਰਦਾਰ ਲਾਲ ਸਮੁੰਦ ਵਿਚ ਡੋਬਾਏ ਗਏ।ਡੂੰਘੇ ਜਲ ਨੈ ਤਿਨਾਂ ਨੂੰ ਢੱਕ ਲੀਤਾ; ਓਹ ਪੱਥਰ ਵਾਗੂੰ ਤਲੋ ਨੂੰ ਚਲੇ ਗਏ।ਹੇ ਪ੍ਰਭੁ, ਤੇਰਾ ਸੱਜਾ ਹੱਥ ਬਲ ਵਿਖੇ ਉੱਘਾ ਹੋਇਆ ;ਹੇ ਪ੍ਰਭੁ, ਤੇਰੇ ਸੱਜੇ ਹੱਥ ਨੈ ਵੈਰੀਆਂ ਨੂੰ ਟੁਕੜੇ ਟੁਕੜੇ ਕੀਤਾ।ਤੈਂ ਆਪਣੀ ਵਡੀ ਭੜਕ ਨਾਲ ਆਪਣੇ ਸਾਹਮਣਾ ਕਰਨਵਾਲਿਆਂ ਨੂੰ ਢਾਹ ਦਿੱਤਾ; ਤੈਂ ਆਪਣਾ ਕੋਪ ਘੱਲਿਆ, ਜਿਨ ਉਨਾਂ ਨੂੰ ਨਾਲੀ ਦੀ ਤਰਾਂ ਫੂਕਿਆ।ਅਤੇ ਤੇਰੇ ਨੱਕ ਦੇ ਸਾਹ ਥੀਂ ਜਲ ਇਕ ਜਾਗਾ ਕੱਠਾ ਹੋ ਗਿਆ; ਜਲ ਦੀਆਂ ਲਹਿਰਾਂ ਢੇਰ ਵਾਗੂੰ ਖੜੀਆਂ ਹੋਈਆਂ, ਅਤੇ ਸਮੁੰਦ ਦੇ ਗੱਭੇ ਵਿਚ ਡੂੰਘ ਜੰਮ ਗਏ।ਵੈਰੀ ਨੈ ਕਿਹਾ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ; ਉਨਾਂ ਥੀਂ ਮੈਂ ਆਪਣਾ ਜੀ ਠੰਡਾ ਕਰਾਂਗਾ; ਮੈਂ ਆਪਣੀ ਤਰਵਾਰ ਸੁਤਾਂਗਾ, ਮੇਰਾ ਹੱਥ ਉਨਾਂ ਨੂੰ ਨਿਸਟ ਕਰੇਗਾ।ਤੈਂ ਆਪਣੀ ਬਾਉ ਦੀ ਫੁਕ ਮਾਰੀ, ਸਮੁੰਦ ਨੈ ਉਨਾਂ ਨੂੰ ਛਪਨ ਕਰ ਲੀਤਾ।ਓਹ ਸਿੱਕੇ ਵਾਗੂੰ ਜੋਰ ਦੇ ਪਾਣੀ ਵਿਚ ਡੁੱਬ ਗਏ।ਹੇ ਪ੍ਰਭੁ, ਦੇਉਤਿਆਂ ਵਿਚੋਂ ਤੇਰੇ ਤੁੱਲ ਕੌਣ ਹੈ?ਪਵਿੱਤ੍ਰਤਾਈ ਵਿਚ ਤੇਰੇ ਵਰਗਾ ਭੜਕਵਾਲਾ, ਅਤੇ ਉਸਤੁਤ ਵਿਖੇ ਭਯਾਣਕ, ਅਤੇ ਅਚਰਜਕਾਰੀ ਕੌਣ ਹੈ?ਤੈਂ ਆਪਣਾ ਸੱਜਾ ਹੱਥ ਪਸਾਰਿਆ, ਧਰਤੀ ਉਨਾਂ ਨੂੰ ਨਿਗਲ ਗਈ।ਤੈਂ ਆਪਣੀ ਦਯਾ ਨਾਲ ਉਨਾਂ ਲੋਕਾਂ ਨੂੰ, ਕਿ ਜਿਨਾਂ ਨੂੰ ਤੈਂ ਛੁਡਾਇਆ, ਰਸਤਾ