ਅਬਿਰਾਮ ਉਤੇ ਅਸਾਨ ਕੀਤਾ, ਜੋ ਉਹ ਨੂੰ ਭੇਡਾਂ ਬੱਕਰੀਆਂ ਅਤੇ ਗਾਈਆਂ ਬੈਲ,ਅਤੇ ਗਧੇ ਅਰ ਗੋਲੇ ਗੋਲੀਆਂ, ਅਰ ਗਧੀਆਂ ਅਤੇ ਊਂਠ ਮਿਲੇ।
ਪਰੰਤੁ ਪ੍ਰਭੁ ਨੈ ਅਬਿਰਾਮ ਦੀ ਤ੍ਰੀਮਤ ਸਰੀ ਦੇ ਕਾਰਨ,ਫਿਰਊਨ ਅਤੇ ਉਹ ਦੇ ਘਰਾਣੇ ਨੂੰ ਵਡੀਆਂ ਮਾਰਾਂ ਮਾਰੀਆਂ।ਤਦ ਫਿਰਊਨ ਨੈ ਅਬਿਰਾਮ ਨੂੰ ਬੁਲਾਕੇ ਕਿਹਾ, ਜੋ ਤੈਂ ਮੇਰੇ ਨਾਲ ਇਹ ਕੀ ਕੀਤਾ?ਮੈ ਨੂੰ ਕਿੰਉ ਨਾ ਜਤਾਇਆ, ਜੋ ਇਹ ਤੇਰੀ ਇਸਤ੍ਰੀ ਹੈ?ਤੈਂ ਕਾਸ ਨੂੰ ਕਿਹਾ, ਜੋ ਇਹ ਮੇਰੀ ਭੈਣ ਹੈ?ਤਦ ਮੈਂ ਉਹ ਨੂੰ ਆਪਣੀ ਰੱਨ ਬਣਾਉਣ ਲਈ ਲੈ ਸਕਦਾ ਸਾ।ਅਰ ਹੁਣ ਦੇਖ, ਇਹ ਤੇਰੀ ਤੀਮੀ ਹਾਜਰ ਹੈ,ਇਹ ਨੂੰ ਲੈ ਕੇ, ਆਪਣਾ ਰਸਤਾ ਫੜ।ਤਦ ਫਿਰਊਨ ਨੈ ਉਸ ਦੇ ਬਾਬਤ ਹੁਕਮ ਦਿਤਾ;ਤਾਂ ਉਨ੍ਹੀਂ ਉਸ ਨੂੰ ਉਹ ਦੀ ਤ੍ਰੀਮਤ ਅਤੇ ਉਹ ਦੇ ਸਭ ਕੁਝ ਸਣੇ ਤੋਰ ਦਿੱਤਾ।
ਉਪਰੰਦ ਅਬਿਰਾਮ ਮਿਸਰ ਥੀਂ ਆਪਣੀ ਤ੍ਰੀਮਤ, ਅਰ ਆਪਣਾ ਸਭ ਕੁਛ,ਅਤੇ ਲੂਤ ਨੂੰ ਬੀ ਸੰਗ ਲੈ ਕੇ,ਦੱਖਣ ਦੇ ਰੁਕ ਚਲਿਆ।ਅਤੇ ਅਬਿਰਾਮ ਡੰਗਰਾਂ ਅਤੇ ਸੋਨੇ ਚਾਂਦੀ ਵਿਚ,ਵਡਾ ਮਾਲਦਾਰ ਸਾ।ਅਤੇ ਉਹ ਦੱਖਣ ਤੇ ਸਫਰ ਕਰਦਾ ਬੈਤੇਲ ਤੀਕੁਰ ਅਰ ਉਸ ਜਾਗਾ ਤੀਕੁਰ ਉੱਪੜਿਆ,ਜਿਥੇ ਅਗੇ ਬੈਤੇਲ ਅਰ ਅਈ ਦੇ ਗੱਭੇ ਉਹ ਦਾ ਡੇਰਾ ਸਾ,ਅਰਥਾਤ ਉਸ ਜਾਗਾ ਜਿਥੇ ਪਹਿਲਾਂ ਓਨ ਜਗਦੇਵੀ ਬਣਾਈ ਸੀ।ਅਰ ਉਥੇ ਅਬਿਰਾਮ ਨੈ ਪ੍ਰਭੁ ਦਾ ਨਾਉਂ ਲੀਤਾ।
ਅਤੇ ਲੂਤ ਦੇ ਬੀ,ਜੋ ਅਬਿਰਾਮ ਨਾਲ ਚਲਦਾ ਸੀ,ਅਯੱੜ, ਚੌਣੇ, ਅਤੇ ਤੰਬੂ ਸਨ।ਅਰ ਉਸ ਦੇਸ ਨੈ ਤਿਨਾਂ ਨੂੰ