ਪੰਨਾ:Book of Genesis in Punjabi.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੮

ਉਤਪੋਤ

੧੪ਪਰਬ]

ਦੇ ਨੋਕਰਾਂ ਨੈ ਗੋਲ ਗੋਲ ਬੱਨਕੇ ਤਿਨਾਂ ਦਾ ਸਾਹਮਣਾ ਕੀਤਾ, ਅਤੇ ਖੁਬਾਹ ਤੀਕੁਰ ਜੋ ਦਮਿਸਕ ਦੇ ਖੱਬੇ ਪਾਸੇ ਹੈ,ਤਿਨਾਂ ਦਾ ਪਿੱਛਾ ਕੀਤਾ।ਅਤੇ ਉਹ ਸਾਰਾ ਮਾਲ ਮੋੜ ਲਿਆਇਆ; ਅਤੇ ਆਪਣੇ ਭਰਾਉ ਲੂਤ ਨੂੰ ਬੀ ਉਹ ਦੇ ਮਾਲ ਸਣੇ, ਅਤੇ ਤੀਮੀਆਂ ਅਰ ਲੋਕਾਂ ਨੂੰ ਬੀ ਮੋੜ ਲਿਆਇਆ।

ਅਤੇ ਜਾਂ ਉਹ ਕਿਦਰਲਾਊਮਰ ਅਤੇ ਉਹ ਦੇ ਨਾਲ ਦੇ ਰਾਜਿਆਂ ਨੂੰ ਮਾਰਕੇ ਹਟਿਆ, ਤਾਂ ਸਦੋਮ ਦਾ ਰਾਜਾ ਉਹ ਦੇ ਮਿਲਨੇ ਲਈ ਸਵੀ ਦੇ ਮਦਾਨ ਤੀਕੁਰ, ਜੋ ਪਾਤਸਾਹੀ ਮਦਾਨ ਹੈ,ਆਇਆ।ਅਤੇ ਮਲਕਿਸਿਦਕ ਸਾਲਮ ਦਾ ਰਾਜਾ,ਜੋ ਅੱਤ ਮਹਾਂ ਈਸੁਰ ਦਾ ਜਾਜਕ ਸਾ,ਰੋਟੀ ਅਤੇ ਦਾਖ ਦਾ ਰਸ ਕਢ ਲਿਆਇਆ।ਅਤੇ ਓਨ ਉਹ ਨੂੰ ਅਸੀਸ ਦੇ ਕੇ ਕਿਹਾ, ਕਿ ਅੱਤ ਮਹਾਂ ਈਸੁਰ ਦੀ ਵਲੋਂ ਜੋ ਅਕਾਸ ਅਰ ਧਰਤੀ ਦਾ ਮਾਲਕ ਹੈ,ਅਬਿਰਾਮ ਧੱਨ ਹੋਵੇ!ਅਤੇ ਧੱਨ ਹੈ ਉਹ ਅੱਤ ਮਹਾਂ ਈਸੁਰ, ਕਿ ਜਿਨ ਤੇਰੇ ਵੈਰੀ ਤੇਰੇ ਹੱਥ ਸੌਂਪੇ।ਅਤੇ ਅਬਿਰਾਮ ਨੈ ਸਭ ਦਾ ਦਸੌਂਧ ਉਸ ਨੂੰ ਦਿੱਤਾ।ਤਦ ਸਦੌਮ ਦੇ ਰਾਜੇ ਨੈ ਅਬਿਰਾਮ ਥੀਂ ਕਿਹਾ, ਜੋ ਮਨੁਖ ਮੈ ਨੂੰ ਦੇ ਦਿਹ,ਅਤੇ ਮਾਲ ਆਪ ਰੱਖ ਲੈ।ਪਰ ਅਬਿਰਾਮ ਨੈ ਸਦੋਮ ਦੇ ਰਾਜੇ ਥੀੋਂ ਕਿਹਾ, ਕਿ ਮੈਂ ਪ੍ਰਭੁ ਦੀ,ਜੋ ਅੱਤ ਮਹਾਂ ਈਸੁਰ,ਅਕਾਸ ਅਰ ਧਰਤੀ ਦਾ ਮਾਲਕ ਹੈ,ਸੁਗੰਦ ਖਾਹਦੀ ਹੈ;ਕਿ ਮੈਂ ਇਕ ਧਾਗੇ ਤੇ ਲੈਕੇ ਜੁੱਤੀ ਦੇ ਸਲੂ ਤੀਕੁਰ ਤੇਰੇ ਮਾਲ ਵਿਚੋਂ ਕੁਛ ਨਾ ਲਵਾਂਗਾ; ਤਾਂ ਤੂੰ ਨਾ ਆਖੇਂ,ਜੋ ਮੈਂ ਅਬਿਰਾਮ ਨੂੰ ਧਨਮਾਨ ਬਣਾਇਆ ਹੈ।ਅਪਰ ਜੋ ਗਭਰੂਆਂ ਨੈ ਖਾਹਦਾ ਸੋ ਛੱਡ ਦਿਹ,ਅਤੇ ਉਨਾਂ ਮਨੁੱਖਾਂ ਨੂੰ ਜੋ ਮੇਰੇ ਸੰਗ ਗਏ, ਅਰਥਾਤ ਅਨੀਰ ਅਰ