ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੪ ਪਰਬ]

ਉਤਪਤ

੬੯

ਨੂੰ ਆਖੇ, ਕਿ ਤੂੰ ਭੀ ਪੀ, ਅਤੇ ਮੈਂ ਤੇਰੇ ਉਠਾਂ ਵਾਸਤੇ ਬੀ ਭਰਾਂਗੀ, ਸੋ ਉਹੋ ਤੀਵੀਂ ਹੋਵੇ, ਜੋ ਪ੍ਹ੍ਰਭੁ ਨੈ ਮੇਰੇ ਮਾਲਕ ਦੇ ਪੁੱਤ੍ਰ ਲਈ ਠਰਾਈ।ਮੈਂ ਆਪਣੇ ਹਿਰਦੇ ਵਿਚ ਅਜੇ ਇਹ ਗੱਲ ਆਖ ਨਹੀਂ ਚੁਕਿਆ ਸਾ, ਤਾਂ ਕੀ ਦੇਖਦਾ ਹਾਂ, ਕਿ ਰਿਬਕਾ, ਆਪਣਾ ਘੜਾ ਆਪਣੇ ਕੰਨੇ ਉਪੁਰ ਲਈ, ਬਾਹਰ ਨਿੱਕਲੀ, ਅਤੇ ਬਾਉੜੀ ਵਿਚ ਉਤਰਕੇ ਜਲ ਭਰਿਆ; ਤਦ ਮੈਂ ਉਹ ਨੂੰ ਕਿਹਾ, ਦਯਾ ਕਰਕੇ ਮੈਂ ਨੂੰ ਪਿਲਾਉ।ਓਨ ਫੁਰਤੀ ਨਾਲ ਆਪਣਾ ਘੜਾ ਕੰਨਿਓਂ ਲਾਹਕੇ ਕਿਹਾ, ਪੀ ਲੈ; ਮੈਂ ਤੇਰੇ ਊਠਾਂ ਨੂੰ ਬੀ ਪਿਆਲਾਂਗੀ; ਸੋ ਮੈਂ ਪੀਤਾ; ਅਤੇ ਓਨ ਮੇਰੇ ਊਠਾਂ ਨੂੰ ਬੀ ਪਿਵਾਇਆ।ਫੇਰ ਮੈਂ ਉਹ ਨੂੰ ਪੁਛਿਆ, ਅਤੇ ਕਿਹਾ, ਜੋ ਤੂੰ ਕਿਹ ਦੀੁ ਧੀ ਹੈਂ?ਉਹ ਬੋਲੀ ਬੈਤੂਏਲ ਦੀ ਧੀ ਹਾਂ, ਜਿਹ ਨੂੰ ਮਿਲਕਾ ਨੈ ਨਹੂਰ ਥੀਂ ਜਣਿਆ।ਤਦ ਮੈਂ ਉਹ ਦੇ ਨੱਕ ਵਿਚ ਨੱਥ, ਅਤੇ ਉਹ ਦੇ ਹੱਥੀਂ ਕੜੇ ਪਾ ਦਿੱਤੇ।ਅਤੇ ਮੈਂ ਆਪਣਾ ਸੀਸ ਨਿਭਾਕੇ ਪ੍ਰ਼ਭੁ ਦੀ ਬੰਦਗੀ ਕੀਤੀ, ਅਤੇ ਮੈਂ ਪ੍ਰਭੁ ਆਪਣੇ ਮਾਲਕ ਅਬਿਰਹਾਮ ਦੇ ਪਰਮੇਸੁਰ ਨੂੰ ਧੱਨ ਕਿਹਾ, ਜਿਨ ਮੈ ਨੂੰ ਸਿੱਧਾ ਰਸਤਾ ਦੱਸਿਆ ਸਾ,ਜੋ ਆਪਣੇ ਮਾਲਕ ਦੇ ਭਰਾਉ ਦੀ ਧੀ ਉਹ ਦੇ ਪੁਤ੍ਰ ਲਈ ਲਵਾਂ।ਸੋ ਹੁਣ ਜੋ ਤੁਸੀਂ ਮੇਰੇ ਮਾਲਕ ਦੇ ਸੰਗ ਦਯਾ ਅਰ ਧਰਮ ਵਰਤਿਆ ਲੋੜਦੇ ਹੋ, ਤਾਂ ਮੈਂ ਨੂੰ ਦੱਸ ਦਿਓ;ਅਤੇ ਜੇ ਨਹੀਂ, ਤਾਂ ਭੀ ਮੈ ਨੂੰ ਦੱਸ ਦਿਓ, ਜੋ ਮੈਂ ਸੱਜੇ ਖੱਬੇ ਹੱਥ ਫਿਰਾਂ।

ਉਪਰੰਦ ਲਾਬਾਨ ਅਤੇ ਬੈਤੂਏਲ ਨੈ ਉੱਤਰ ਦੇਕੇ ਕਿਹਾ,ਜੋ ਇਹ ਗੱਲ ਪ੍ਰਭੁ ਦੀ ਵਲੋਂ ਹੈ,ਅਸੀਂ ਤੈ ਨੂੰ ਕੁਛ ਚੰਗਾ ਮੰਦਾ ਨਹੀਂ ਆਖ ਸਕਦੇ।ਦੇਖ, ਰਿਬਕਾ ਤੇਰੇ ਅਗੇ