ਸਮੱਗਰੀ 'ਤੇ ਜਾਓ

ਪੰਨਾ:Brij mohan.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀ ੩.

{ਬਾਗ, ਵੇਲਾ ਸਵੇਰ,ਬਿ: ਮੋ: ਘਬਰਾਇਆ ਹੋਇਆ ਐਧਰ ਓਧਰ ਤੱਕਦਾ ਹੈ।

}

ਬਿ:-ਅਜੇ ਤੱਕ ਨਹੀਂ ਆਏ-ਰੱਬਾ ! ਸੁਖ ਹੋਵੇ-ਆਹਾ ! ਓਹ ਮੋਟਰ ਆਈ ! (ਦੇਖ ਕੇ ਨਿਰਾਸ ਹੁੰਦਾ ਹੈ) ਇਹ ਤਾਂ ਕੋਈ ਹੋਰ ਨੇ-ਓਹ ! ਗੱਡੀ ਆਈ ਏ ( ਬੜਾ ਧਿਆਨ ਨਾਲ ਵੇਖਦਾ ਹੈ) ਹੈਂ-ਇਹ ਵੀ ਕੋਈ ਹੋਰ ਨੇ, ਪਰਮੇਸ਼ਰਾ ਰਾਜ਼ੀ ਹੋਣ-ਮੇਰੇ Hint (ਇਸ਼ਾਰੇ) ਦਾ ਜਵਾਬ ਤਾਂ ਮਾਲੂਮ ਹੁੰਦਾ ਸੀ, ਫੇਰ ਕੀ ਸਬੱਬ ? ਹੱਛਾ । (ਬੜੀ ਗੌਹ ਨਾਲ ਵੇਖਦਾ ਹੈ) ਓਹ-ਗਡੀ ਆਉਂਦੀ ਏ, ਵਿਕਟੋਰੀਆ, ਘੋੜੇ ਦਾ ਰੰਗ ਵੀ ਉਹੋ-ਜਿਹਾ ਲਗਦਾ ਏ, ਕੋਚਵਾਨ ਵੀ ਓਹੋ-ਜਿਹਾ ਦਿਸਦਾ ਏ, ਘੋੜੇ ਹਵਾ ਹੋ... (ਗੱਡੀ ਆਉਂਦੀ ਏ, ਦੇਖ ਕੇ) ਸ਼ਕਰ ਏ {ਚੰ: ਕਾ: ਤੇ ਅ: ਉਤਰਦੀਆਂ ਹਨ} ਇਹ ਤਾਂ ਚੰਦ ਰੋਹਣੀ ਨਾਲ ਬਾਗ ਸੈਰ ਨੂੰ ਉਤਰ ਆਇਆ ਏ।

ਕਾ, ਚੰਦ:-ਉਧਰ ਹੀ ਚਲੀਏ! {ਦੋਵੇਂ ਫੁਲ ਤੋੜਦੀਆਂ

੧੪.