ਪੰਨਾ:Brij mohan.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਿ:-ਜੀ !

ਗੋ:-ਭਾਬੀ ਹੋਰਾਂ ਨੂੰ ਸੱਦੋ।

ਪ੍ਰਿ:-ਉਹ ਆ ਹੀ ਰਹੇ ਨੇ।

[ਸੋਧਾਂ ਆਂਉਂਦੀ ਹੈ]

ਗੋ:-ਭਾਬੀ ਜੀ, ਮੱਥਾ ਟੇਕਨਾਂ।

ਜ:-ਰਾਜੀ ਰਹੁ, ਪਰਮੇਸ਼ਰ ਬਹੁਤ ਦੇਵੇ।

ਪ੍ਰਿ:-(ਜਸੋਧਾਂ ਨੂੰ) ਤੁਸੀਂ ਰਾਤੀ ਬ੍ਰਿਜ ਮੋਹਨ ਦੇ ਮਾਪਿਆਂ ਦਾ ਨਾਮ ਪੁਛਦੇ ਸਉ,ਉਸ ਵੇਲੇ ਨੀਂਦ ਆਈ ਹੋਈ ਸੀ । ਉਸਦੇ ਮਾਂ ਪਿਓ ਦਾ ਨਾਮ ਭਾਗਣ ਤੇ ਜੈ ਚੰਦ ਏ।

ਜ:-ਹੈਂ ! ਏ ਕੀ ਲੋਹੜਾ ਮਾਰਿਆ ਜੇ, ਖੀਰ ਪਾਕੇ ਉੱਤੇ ਸੁਆਹ ਧੂੜੀਜੇ, ਦਿਲ ਕੋਲੇ ਕਰ ਦਾ ਦਿਤਾ ਜੇ !

ਗੋ:-ਕਿਉਂ ਜੀ ?

ਜ:-ਠੇਕੇਦਾਰ ਜੀ,ਕੀ ਦੱਸਾਂ ਕੁੜੀ ਦੇ ਭਾਗ ਚੰਗੇ ਨਹੀਂ।

ਗੋ:-ਕੁਝ ਦੱਸੋ ਵੀ ਨਾ।

ਜ:-ਉਨ੍ਹਾਂ ਨਾਲ ਸਿਰ ਵੱਢਵਾਂ ਵੈਰ, ਮੈਂ ਉਨ੍ਹਾਂ ਦਾ ਮੁੰਹ ਨਹੀਂ ਦੇਖਦੀ, ਜੇ ਕਿਤੇ ਇਕੱਠੀਆਂ ਹੋ ਜਾਵਾਂ ਤੇ ਭਾਗਣ ਵਲ ਤਕਦੀ ਤਕ ਨਹੀਂ। ਭਾਵੇਂ

੩੨.