ਸਮੱਗਰੀ 'ਤੇ ਜਾਓ

ਪੰਨਾ:Brij mohan.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਥੇ ਅਸੀ ਵੀ ।

ਬ੍ਰਿ-ਏਹ ਤੁਹਾਡੀ ਕਿਰਪਾ ।

ਭਾ:-ਕਿਥੇ ਸਲਾਹ ਏ ?

ਟੇ:-ਪ੍ਰਿਥੀ ਚੰਦ ਬੈਰਿਸਟਰ ਦੀ ਲੜਕੀ ਏ ।

ਭਾ:-ਓਹ ਜੇੜਾ ਬਾਹਰ ਕੋਠੀ 'ਚ ਰਹਿੰਦਾ ਏ, ਜਸੋਧਾਂ ਦਾ ਘਰ ਵਾਲਾ ? ਤੇ ਧੀਆਂ ਮੇਮਾਂ ਵਾਂਕੂ ਰਖਦਾ ਏ ?

ਟੇ-ਜੀ!

ਭਾ:-ਉਨਾਂ ਨਾਲ ਨਾ ਬੋਲ ਚਾਲ, ਨਾ ਲੈਣ ਦੇਣ, ਨਾ ਮਰਨਾ ਪਰਨਾ, ਨਾ ਭਾਜੀ, ਨਾ ਜਾਂਜੀ, ਓਥੇ ਕਾਕਾ ਕਦੀ ਏਹ ਕੰਮ ਨਹੀਂ ਕਰਨਾ। ਅਗੇ ਆਪਣੇ ਭਾਈਏ ਨੂੰ ਪੁਛ, ਓਨ੍ਹਾਂ ਦੇ ਘਰ ਦਾ ਨਾਂ ਹੀ ਨਾ ਲੈ, ਜਿਨ੍ਹਾਂ ਨਾਲ ਵੈਰ ਵਿਰੋਧ ਉਨ੍ਹਾਂ ਨਾਲ ਸਾਕ ? ਨਾਲੇ ਮੇਮਾਂ ਨਾਲ ?

ਬਿ:-ਸਗੋਂ ਸੁਲਹ ਹੋ ਜਾਏਗੀ, ਲੜਾਈ ਮਿਟ ਜਾਉ।

ਜੈ-ਅਸੀ ਮੁੰਡਾ ਏਸ ਉਮਰ ਵਿਚ ਜਦ ਸਾਨੂੰ ਖੁਆਉਣ ਪਿਆਉਣ ਜੋਗਾ ਹੋਇਆ ਏ, ਗੁਆ ਲਈਏ ?

ਦੇ:-ਭਾਈਆ ਜੀ, ਮੁੰਡਾ ਤੁਹਾਡੇ ਹੁਕਮ ਵਿਚ ਏ, ਸਦਾ ਤੁਹਾਡੀ ਸੇਵਾ ਕਰੇਗਾ।

੩੬.