ਸਮੱਗਰੀ 'ਤੇ ਜਾਓ

ਪੰਨਾ:Brij mohan.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਸ਼ੀ ਨਾਲ ਮੰਨੋ, ਮੇਮ ਵੇਮ ਦਾ ਵੀ ਧਿਆਨ ਛੱਡੋ, ਇਹ ਮੈਂ ਆਪੇ ਠੀਕ ਕਰ ਲਊ।

ਜੈ:-ਅਜੇ ਕਾਹਲੀ ਨਾ ਕਰੋ । ਉਮਰਾਂ ਦੇ ਕੰਮ ਨੇ, ਸੋਚ

ਸਮਝ ਲੌ ।

ਟੇ:-ਸਤਿਬਚਨ, ਬ੍ਰਿਜ ਮੋਹਨ ! ਚੰਗਾ,ਸੋਚ ਲੈਣ।

ਬ੍ਰਿ-ਹੱਛਾ ਜੀ ।

[ਜੈ: ਤੇ ਭਾ: ਜਾਂਦੇ ਨੇ]

ਟੇ:-ਮੰਨ ਤਾਂ ਜਾਣਗੇ ਪਰ ਜੇ ਸਲਾਹ ਦੱਸੋ ਤੇ ਲਾਲੇ ਹੋਰਾਂ ਨੂੰ ਵਿਚ ਪਾਵਾਂ, ਓਹ ਚੌਧਰੀ ਨੇ !

ਬ੍ਰਿ-ਏਹ ਚੰਗੀ ਗੱਲ ਏ,ਉਨ੍ਹਾਂ ਦਾ ਕਿਹਾ ਛੇਤੀ ਮੰਨਣਗੇ; ਪਰ ਪਹਿਲੋਂ ਉਨ੍ਹਾਂ ਨੂੰ ਗੱਲ ਕਰਕੇ ਕਾਬੂ ਕਰ ਲੈਣਾ, ਫੇਰ ਇਨ੍ਹਾਂ ਕੋਲ ਭੇਜਣਾ ।

ਟੇ:-ਸਭ ਸਮਝਾਕੇ ਕਿ ਜ਼ਰੂਰ :ਇਹ ਕੰਮ ਜਿਸਤਰ੍ਹਾਂ ਹੋਵੇ ਕਰਨਾ ਏ, ਓਹਨਾਂ ਨੂੰ ਮੰਨਾਕੇ ਫੇਰ ਭੇਜਾਂਗਾ।

ਬ੍ਰਿ:-ਇਹ ਠੀਕ ਏ, ਛੇਤੀ ਹੋਵੇ।

ਦੇ:-ਉਪ੍ਰਾਲਾ ਕਰਾਂ ਗਾ ਪਰ ਮਹੀਨਾ ਦੋ ਮਹੀਨੇ ਤਾਂ ਲੱਗ ਜਾਣਗੇ।

ਬ੍ਰਿ-ਹੈਂ ! ਛੇਤੀ ਕਰਨੀ ਜਿੰਨੀ ਹੋਵੇ !

੩੮.