ਸਮੱਗਰੀ 'ਤੇ ਜਾਓ

ਪੰਨਾ:Brij mohan.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਗਣ-ਪਾਂਧਾ ਜੀ, ਜੇ ਏਨੀ ਦਾਤ ਵਾਲੀ ਥਾਂ ਵਿਆਹ ਹੋ ਜਾਵੇ ਤੇ ਹੋਰ ਕੀ ਚਾਹੀਦਾ ਹੈ ?

ਪਾਂਧਾ-ਜਜਮਾਨਣੀ, ਅਜਿਹੇ ਮੰਤਰ ਪੜਾਂਗੇ ਜੋ ਏਨੀ ਦਾਤ ਵਾਲਾ ਤਰਲੇ ਕਰੇਗਾ। ਪਰ ਪਹਿਲੋਂ ਹੁਣ ਭੋਜਨ ਤਾਂ ਖੁਆਓ, ਖੁਦਿਆ ਬੜੀ ਲਗੀ ਹੈ।

ਭਾਗਣ-ਆਓ ਜੀ !

(ਪਾਂਧਾ ਜਾਕੇ ਖੀਰ ਪੂੜੇ ਖਾਂਦਾ ਹੈ)

ਪਾਂਧਾ-ਪਾਠ ਕਲ ਤੋਂ ਈ ਪ੍ਰਾਰਾਰੰਭ ਕਰ ਦੇਈਏ, ਜੋ ਛੇਤੀ ਧੀ ਵਾਲੇ ਨੂੰ ਖਿਚ ਪਹੁੰਚੇ ਤੇ ਕਾਰਜ ਕਰੇ ।

ਭਾਗਣ-ਹਾਂ ਜੀ ਹਾਂ; ਕਲ ਕਿਸ ਵੇਲੇ ਆਓ ਗੇ ?

ਪਾਂਧਾ-ਪ੍ਰਾਤਾਕਾਲ, ਆਕੇ ਦੁਧ ਦੀ ਯਾ ਦਹੀਂ ਦੀ ਲੱਸੀ, ਫੇਰ ਪਾਠ, ਫੇਰ ਮਾਹਲ-ਪੂੜੇ ਤੇ ਖੀਰ ਦਾ ਭੋਜਨ; ਏਹ ਯਾਰਾਂ ਦਿਨ ਕਰੂੰ।

ਭਾਗਣ-ਚੰਗਾ ਜੀ !

ਪਾਂਧਾ-ਜਜਮਾਨਣੀ, ਫੇਰ ਸਾਕ ਤੇ ਸਾਕ ਲੈ, ਜੇਹੜਾ ਚੰਗੀ ਦਾਤ ਦੇਣ ਵਾਲਾ ਹੋਵੇ ਉਥੇ ਕਰ ਲਵੀਂ।

ਭਾਗਣ-ਸਤਿ ਬਚਨ !

ਪਾਂਧਾ-ਪਰ ਸਭ ਤੋਂ ਮਾਲ ਵਧ ਦੇਣ ਵਾਲੇ ਤਾਂ ਬਲਿਸਟਰ ਹੋਰੀਂ ਨੇ।

੪੨.