ਚੰ:- ਤੁਹਾਡਾ ਤਾਂ ਫਿਰ ਬਿਲਕੁਲ ਹੀ ਉਲਟ ਰਖਿਆ ਏ।
ਬ੍ਰਿ-ਓਹ ਕਿਸ ਤਰ੍ਹਾਂ ?
ਚੰ: - ਬ੍ਰਿਜ ਦੇ ਮੋਹਨ ਤਾਂ ਸਾਂਵਲੇ ਰੰਗ ਦੇ ਸਨ ਤੇ ਤੁਸੀ ਤਾਂ ਚੰਦ ਨੂੰ ਵੀ ਮਾਤ ਕਰਦੇ ਓ। ਜੋ ਅੱਜ ਪੂਰਾ ਏ ਤੇ ਸਾਰੇ ਸ਼ਹਿਰ ਉਤੇ ਚਾਨਣੀ ਹੋਈ ਹੋਈ ਏ।
ਬ੍ਰਿ-ਨਹੀਂ ! ਨਹੀਂ ! ਚੰਦ ਦੇ ਚੇਹਰੇ ਤੇ ਦਾਗ ਨੇ, ਇਹ ਤਾਂ ਤੁਹਾਡੇ ਮੁਖੜੇ ਦਾ ਚਾਨਣ ( ਪ੍ਰਤਿਬਿੰਬ) ਏ।
ਚੰ:-ਨਹੀਂ ਜੀ, ਦਾਗ ਨਹੀਂ ! ਉਸਨੂੰ ਤੁਸੀਂ ਐਸਾ ਮੋਹਿਆ ਹੈ ਜੁ ਵਿਜੋਗ ਵਿੱਚ ਉਸਦੀਆਂ ਆਹਾਂ ਦੇ ਧੂਏ ਨੇ ਮੂੰਹ ਤੇ ਛਾਈਆਂ ਪਾ ਦਿੱਤੀਆਂ ਨੇ।
ਬ੍ਰਿ-ਵੇਖੋ! ਤੁਹਾਡੇ ਦਰਸ਼ਨ ਦੀ ਖ਼ਾਤਰ ਅਰਸ਼ ਤੋਂ ਉਤਰ ਕੇ ਉਹ ਹੇਠਾਂ ਨਹਿਰ ਵਿੱਚ ਆ ਗਿਆ ਏ ਤੇ ਝਾਤੀਆਂ ਮਾਰ ਮਾਰ ਕੇ ਤੱਕਦਾ ਤੇ ਫਿਰ ਟੁੱਭੀ ਮਾਰ ਜਾਂਦਾ ਏ, ਕਿਉਂਕਿ ਝਲਕ ਨਹੀਂ ਝੱਲ ਸਕਦਾ।
ਚੰ:-ਇਉਂ ਕਿਉਂ ਨਹੀਂ ਕਹਿੰਦੇ ਕਿ ਤੁਹਾਡਾ ਮੋਹਿਆ ਹੋਇਆ ਕਾਲਖ ਧੋਣ ਆਇਆ ਏ।
ਬ੍ਰਿ-ਲੁੱਕ ਲੁੱਕ ਕੇ ਝਾਤੀਆਂ ਮਾਰਨ ਤੋਂ ਖ਼ਿਆਲ ਏ ਜੁ ਸ਼ਾਇਦ ਅਹਿਲਿਆ ਵਾਲਾ ਮੌਕਾ ਤਾੜਦਾ ਏ।
ਚੰ:-ਇਹਨੂੰ ਪਤਾ ਨਹੀਂ, ਜੁ ਏਥੇ ਪਰਨਾ ਨਹੀਂ ਵਜਣਾ ਸਗੋਂ ਟੋਟੇ ਟੋਟੇ ਕੀਤਾ ਜਾਵੇਗਾ।
੫੩.