ਸਮੱਗਰੀ 'ਤੇ ਜਾਓ

ਪੰਨਾ:Brij mohan.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬ੍ਰਿ-ਚੋਰ ਨਤੀਜੇ ਵਲ ਨਹੀਂ ਵੇਖਦਾ [ਮਿੰਟ ਕ ਪਿਛੋ] ਓਹ ਤੁਹਾਡੀ ਨਿਗਾਹ ਨੇ ਟੁਕੜੇ ਟੁਕੜੇ ਕਰ ਦਿੱਤਾ ਹੈ । [ਰਤਾ ਠਹਿਰ ਕੇ] ਹੁਣ ਫਿਰ ਜਾਨ ਪਾ ਦਿੱਤੀ।

ਚੰ:-ਨਾ ਜੀ, ਇਹੋ ਜਿਹੀ ਵਡਿਆਈ ਨਾ ਕਰੋ।

ਬਿ:-ਕੈਸੀ ਚੁੱਪ-ਚਾਂ ਵਰਤੀ ਹੋਈ ਹੈ । ਹਵਾ ਦੀ ਸਾਂ ਸਾਂ, ਦੂਰ ਤੋਂ ਖੂਹ ਗਿੜਦੇ ਦੀ ਆਵਾਜ਼, ਤੇ *ਸ਼ਾਗਿਰਦ-ਪੇਸ਼ੇ ਚੋਂ ਨੌਕਰ ਦੇ ਘੁਰਾੜੇ, ਕੈਸੇ ਸੁਣਾਈ ਦੇਂਦੇ ਨੇ, ਨੀਂਦਥਕਾਵਟ ਦੀ ਮਾਲਸ਼, ਜ਼ਖ਼ਮੀ ਦੀ ਮਲੂਮ ਤੇ ਬੀਮਾਰੀ ਦੀ ਅਕਸੀਰ ਦਵਾਂ ਏ।

ਚ:-ਕਿਸੇ ਵੇਲੇ ਪੰਛੀ ਚੂੰ ਚੂੰ ਕਰਦੇ ਨੇ।

ਬਿ:-ਤਹਾਡੀ ਰੌਸ਼ਨੀ ਇਸ ਜ਼ੋਰ ਦੀ ਏ ਕਿ ਉਹ ਸਮਝਦੇ ਨੇ ਕਿ ਪਹੁ ਫੁੱਟਣ ਲੱਗੀ ਏ।

ਚੰ:-ਜੀ ਇਕ ਗੱਲ ਹੈ।

ਬਿ:-ਚੰਦ ਜੀ ਮੂੰਹ ਖੋਲੋ ਤੇ ਅੰਮ੍ਰਿਤ ਵਰਾਓ !

ਚੰ:-ਤੁਸਾਂ ਉਸ ਦਿਨ ਮਿਸਟਰ ਟੇਕ ਚੰਦ ਨਾਲ ਮੁਲਾਕਾਤ ਕਰਾਈ ਸੀ, ਦੋ ਕੁ ਵਾਰੀ ਆਏ ਨੇ ।

ਬ੍ਰਿ-ਫੇਰ ?

ਚੰ:-ਹੌਸਲਾ ਨਹੀਂ ਪੈਂਦਾ ਜੁ ਗੱਲ ਦੱਸਾਂ।

  • ਕੋਠੀਓ ਬਾਹਰ ਨੌਕਰਾਂ ਦੇ ਰਹਿਣ ਦੇ ਮਕਾਨ।

੫੪.