ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਾਲ ਦੋ ਗੱਲਾਂ ਕਰ ਲੈਣ ਦਿਓ।
ਚੰ:-(ਬਾਂਹ ਫੜਕੇ) ਮੈਂ ਨਹੀਂ ਛੱਡਾਂਗੀ, ਮੈਂ ਨਹੀਂ ਛੱਡਾਂਗੀ।
ਬ੍ਰਿ:-(ਟੇਕ ਚੰਦ ਵਲ) ਕਿਉਂ ਪਾਜੀ,ਕੁੱਤੇ ਦੀ ਮੌਤ ਕਬੂਲ ਏ !
ਟੇ:-(ਅੱਖਾਂ ਨੀਵੀਆਂ ਕਰਕੇ) ਜੋ ਸਜ਼ਾ ਦਿਓ।
ਬ੍ਰਿ:-ਖੋਤੇ ਤੇ ਚੜਾਕੇ ਮੂੰਹ ਕਾਲਾ ਕਰਕੇ ਬਾਜ਼ਾਰ ਬਾਜ਼ਾਰ ਵਿਚ ਢੰਡੋਰਾ ਨਾਲ ਫੇਰਿਆ ਜਾਵੇ।
ਟੇ:-ਮੂੰਹ ਮੇਰਾ ਦੀਨ ਦੁਨੀਆਂ ਵਿਚ ਕਾਲਾ ਅੱਗੇ ਈ ਹੋਗਿਆ ਏ। ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਿਹਾ।
ਬ੍ਰਿ:-ਕਿਸੇ ਨੂੰ ਪਤਾ ਕਿਸਤਰ੍ਹਾਂ ਲੱਗੂ ?
ਟੇ:-ਸਾਰੀ ਦੁਨੀਆਂ ਜਾਣਦੀ ਏ, ਜੁ ਐਸੇ ਪਾਜੀ ਦੀ ਦੁਰਦਸ਼ਾ ਹੁੰਦੀ ਏ। (ਰੋਂਦਾ ਹੈ) ਤੇ ਦੁਨੀਆਂ ਵਿਚ ਆਪੇ ਈ ਰੌਲਾ ਪੈ ਜਾਣਾ ਏ।
ਬ੍ਰਿ:-ਹੁਣ ਰੋਣਾ ਸੁਝਦਾ ਏ ? ਓ ਬੇ-ਈਮਾਨ।
ਟੇ:-ਜੋ ਕਹੋ ਸਭ ਸੱਚ ਏ।
ਬ੍ਰਿ:-ਤੇਰੀਆਂ ਬੇਟੀਆਂ ਦਰਵਾਜ਼ੇ ਦਰਵਾਜ਼ੇ ਰੰਗੀਆਂ ਜਾਣ ਤੇ ਕਾਂ-ਚੀਲਾਂ ਖਾਣ।
ਟੇ:-ਮਨਜ਼ੂਰ, ਹੁਣ ਦੇਰ ਨਾ ਕਰੋ (ਠਹਿਰ ਠਹਿਰ ਕੇ ਰੋਂਦਾ
ਹੋਇਆ) ਇਹ ਕਾਲਾ ਮੁੰਹ ਚਿੱਟੇ ਪਿੰਡੇ ਤੋਂ ਛੇਤੀ ਦੂਰ ਕਰੋ, ਤੇ ਕਾਂਵਾਂ-ਚੀਲਾਂ ਨੂੰ ਖੁਵਾਉ। ਮੇਰੇ
੬੦.