ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜਿਹਾ ਗੁਨਾਹ ਕੋਈ ਨਾ ਕਰੇ । ਐ ਜ਼ਮੀਨ ! ਤੂੰ ਮੈਨੂੰ ਨਿਗਲ ਜਾ।
ਬ੍ਰਿ-ਓ ! ਬੇ-ਈਮਾਨ, ਹੈਵਾਨ, ਤੈਨੂੰ ਜ਼ਮੀਨ ਵੀ ਨਹੀਂ ਕਬੂਲੇਗੀ।
ਚੰ:- Dear (ਪਿਆਰੇ) ! ਬੈਠ ਤਾਂ ਜਾਓ, ਮੇਰਾ ਤਾਂ ਕਿਹਾ ਤੁਸੀ ਕਦੀ ਨਹੀਂ ਸੌ ਮੋੜਦੇ ਪਰ ਹੁਣ ਤਾਂ ਮੇਰੀ ਵੀ ਨਹੀਂ ਸੁਣਦੇ।
ਬਿ:-ਚੰਦ ਜੀ ! ਕਹੋ।
ਚ:-ਰਤਾ ਠੰਢੇ ਹੋਵੋ, ਗੁੱਸਾ ਦੁਰ ਕਰੋ। ਬੈਠੋ ਕੁਝ ਪੀਓ (ਪਾਣੀ ਅੱਗੇ ਕਰਦੀ ਹੈ)। ਟੇਕ ਚੰਦ ਹੁਰਾਂ ਦੀ ਗੱਲ ਸੁਣੋ ਇਹ ਕੀ ਕਹਿੰਦੇ ਨੇ।
ਉ-ਬਹਿਕੇ ਇਕ ਘੁਟ ਪੀ ਕੇ, ਟੇਕ ਚੰਦ ਨੂੰ) ਬੋਲ ! ਕੀ ਕਹਿਨਾ ਏ ?
ਟੇ:-(ਮੁੰਹ ਨੀਵਾਂ ਕਰਕੇ) ਸਿਰ ਛੇਤੀ ਵੱਢੋ।
ਬ੍ਰਿ:-ਇਹ ਸੱਚੇ ਦਿਲ ਨਾਲ ਕਹਿੰਦਾ ਏ ?
ਟੇ-ਦਿਲ ਕੱਢ ਕੇ ਵੇਖ ਲਓ !
ਬ੍ਰਿ:-ਪਰਮੇਸ਼ਰ ਵੱਲ ਧਿਆਨ ਕਰਕੇ ਸੱਚੇ ਦਿਲ ਨਾਲ ਕਹੁ।
ਹੋ:-ਹੇ ਪਰਮੇਸ਼ਰਾ ! (ਠਹਿਰ ਠਹਿਰ ਕੇ, ਹੰਝੂ ਕੇਰਕੇ) ਜੋ
੬੧.