ਪੰਨਾ:Chanan har.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਛਾ ਮੁਛਾ ਹੋਕੇ ਬੈਠ ਗਈ ।

ਬੈਰਿਸਟਰ ਸਾਹਿਬ ਨੇ ਮੁੰਦਰੀ ਵਾਲੀ ਉਂਗਲ ਲੈਕੇ ਕਿਹਾ, ਬਹੁਤ ਖੂਬ, ਕਿਉਂ ਜੀ ਮੰਨਦੇ ਤਾਂ ਤੁਸੀਂ ਵੀ ਹੋਵੋਗੇ ਕਿ ਮੈਂ ਮੰਦਰੀ ਕਿਨੀ ਫਿਟ ਲਿਆਇਆ ਹਾਂ, ਉਹ ਭਲਾ ਮੁੰਦਰੀ ਹੀ ਕੀ ਹੋਈ ਜੇਹੜੀ ਏਨਾ ਤਮਾਸ਼ਾ ਨਾ ਵਖਾਏ।

ਮੈਂ ਪਾਣੀਓਂ ਪਾਣੀ ਹੁੰਦੀ ਜਾ ਰਹੀ ਸਾਂ ਪਰ ਕੀ ਕਰਦੀ ਆਪੇ ਆਕੇ ਫਸ ਗਈ ਸਾਂ, ਇਸ ਵਿਚ ਕਿਸੇ ਦਾ ਕੀ ਦੋਸ਼, ਬੈਰਿਸਟਰ ਸਾਹਿਬ ਨੇ ਉਂਗਲੀ ਨੂੰ ਵੇਖ ਵੇਖਕੇ ਕਿਹਾ, ‘ਉਹੋ ਇਹ ਤਾਂ ਸੁਜ ਗਈ ਏ’ ਇਹ ਆਖਕੇ ਮੁੰਦਰੀ ਲਾਹੁਣ ਦੀ ਕੋਸ਼ਸ਼ ਕਰਨ ਲਗੇ।

ਝਟ ਬੋਲੇ; ‘ਆਹ ! ਉਂਗਲ ਤੇ ਦੰਦੀਆਂ ਕਿਸ ਮਾਰੀਆਂ ਨੇ।’

ਮੈਂ ਝਟ ਸ਼ਰਮਿੰਦੀ ਹੋਕੇ ਹਥ ਅੰਦਰ ਖਿਚ ਲਿਆ। ਵਾਲਿਆਓ ।

‘‘ਲਿਆਓ’’ ! ‘‘ਲਿਆਓ’’!! ਬੈਰਿਸਟਰ ਸਾਹਿਬ ਨੇ ਕਿਹਾ, ‘‘ਹੁਣ ਮੈਂ ਕੁਝ ਨਹੀਂ ਬੋਲਾਂਗਾ।’’

ਮਜਬੂਰਨ ਫੇਰ ਹਥ ਅਗੇ ਵਧਾਇਆ ਤੇ ਉਨ੍ਹਾਂ ਮੁੰਦਰੀ ਲਾਹੁਣ ਦੀ ਕੋਸ਼ਸ਼ ਕੀਤੀ। ਉਨ੍ਹਾਂ ਬਥੇਰੀ ਕੋਸ਼ਸ਼ ਕੀਤੀ ਪਰ ਮੁੰਦਰੀ ਨਾ ਲਥੀ ਵਿਚਾਰੇ ਹੈਰਾਨ ਸਨ ਕਿ ਕੀਤਾ ਕੀ ਜਾਵੇ ਕਿ ਏਨੇ ਨੂੰ ਕਿਸੇ ਨੇ ਪੌੜੀਆਂ ਦਾ ਬੂਹਾ ਖੜਕਾਇਆ, ਬੈਰਿਸਟਰ ਸਾਹਿਬ ਇਹ ਆਖਦੇ ਹੋਏ ਕਿ ਅਜ ਤਰਕਾਲਾਂ ਨੂੰ ਨਹੀਂ ਤੇ ਕਲ ਸਹੀ ਪਰ ਕ੍ਰਿਪਾ ਕਰਕੇ ਮੁੰਦਰੀ ਪੁਚਾ ਜ਼ਰੂਰ ਦੇਣੀ ਗੁਸਲ ਖਾਨੇ ਵਲ ਚਲੇ ਗਏ, ਜਾਂਦੇ ਜਾਂਦੇ