ਪੰਨਾ:Chanan har.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਤੇ ਆਪਣੇ ਕਮਰੇ ਵਿਚ ਜਾਕੇ ਰਜਕੇ ਰੋਈ । ਆਉਣ ਵਾਲਾ ਸਮਾਂ ਡਰਾਉਣੀਆਂ ਸੂਰਤਾਂ ਬਣਾਕੇ ਉਹਦੇ ਦਿਲ ਨੂੰ ਤੜਫਾਉਣ ਲਗਾ। ਉਹਨੇ ਨੀਲੇ ਅਸਮਾਨ ਵਲ ਤਕਿਆ ਪਰ ਹੰਝੂਆਂ ਨੇ ਨਜ਼ਰਾਂ ਨੂੰ ਰੋਕ ਦਿਤਾ। ਉਹ ਦਿਲੋਂ ਪ੍ਰਾਰਥਨਾ ਕਰ ਰਹੀ ਸੀ । ਦੋਬਾਰਾ ਉਹਦੇ ਦਿਲ ਨੂੰ ਫੇਰ ਚੀਸ ਵਜੀ ਤੇ ਉਹ ਰੋਣ ਲਗ ਪਈ ।

ਅਧੀ ਰਾਤ ਨੂੰ ਪਰੀਆਂ ਪੁਸ਼ਪਾ ਨਾਲ ਖੇਡਣ ਆਈਆਂ, ਪੁਸ਼ਪਾ ਸੁਤੀ ਹੋਈ ਸੀ, ਚੰਦ ਨੇ ਉਹਦੇ ਖੜੇ ਨੂੰ ਨੂਰਾਨੀ ਬਣਾ ਰਖਿਆ ਸੀ । ਉਹਦੀਆਂ ਲਡਿੱਕੀਆਂ ਸਹੇਲੀਆਂ ਨੇ ਉਹਨੂੰ ਜਗਾਇਆ, ਆਪਣੀ ਸਹੇਲੀ ਦੇ ਉਡੇ ਹੋਏ ਚੇਹਰੇ ਨੂੰ ਤਕ ਕੇ ਸਾਰੀਆਂ ਸਮਝਿਆ ਕਿ ਕੋਈ ਸੰਸਾਰੀ ਮਰਦ ਇਸਦਾ ਚਿਤ ਚੁਰਾ ਕੇ ਲੈ ਗਿਆ ਹੈ । ਸਾਰੀਆਂ ਨੇ ਉਸ ਨੂੰ ਧੀਰਜ ਦਿਤੀ ਤੇ ਉਹਦਾ ਦਿਲ ਬਹਿਲਾਉਣ ਲਈ ਇਹ ਤਜਵੀਜ਼ ਪੇਸ਼ ਕੀਤੀ, ਕਿ ਤੇਰਾ ਇਕੱਲੀ ਦਾ ਏਥੇ ਦਿਲ ਨਹੀਂ ਲਗਦਾ, ਸਾਡੇ ਨਾਲ ਚਲੀ ਚਲ, ਅਸੀ ਤੈਨੂੰ ਅਜਿਹੇ ਸੰਸਾਰ ਵਿਚ ਲੈ ਚਲਾਂਗੀਆਂ ਜਿਥੇ ਹਰ ਤਰਾਂ ਦਾ ਆਰਾਮ ਤੇ ਸੁਖ ਏ । ਵਿਛੋੜੇ ਤੇ ਬ੍ਰਿਹਾ ਦਾ ਕਿਤੇ ਨਾਮ ਤਕ ਨਹੀਂ । ਪੁਸ਼ਪਾ ਇਹ ਗਲ ਸੁਣਕੇ ਹੱਸੀ, ਫੇਰ ਪਰ ਆਂ ਨੇ ਮਿਲਕੇ ' ਉਸਨੂੰ ਹਰੀ ਸਾੜੀ ਪਵਾਈ, ਅਸਮਾਨੀ ਰੰਗ ਦਾ ਦੁਪੱਟਾ ਦਿਤਾ, ਉਹਦੀਆਂ ਲਿਟਾਂ ਨੂੰ ਅੰਬਰ ਲਾਇਆ, ਫੇਰ ਉਸ ਨੂੰ ਘੇਰ ਕੇ ਪ੍ਰੇਮ ਤੇ ਪਿਆਰ ਦਾ ਗੀਤ ਗਾਉਣ ਲਗੀਆਂ ।