ਪੰਨਾ:Chanan har.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

੬.ਦਿਨਾਂ ਦਾ ਚੱਕਰ

ਉਹ ਤਰਕਾਲਾਂ ਵੇਲੇ ਜਦ ਦਫ਼ਤਰੋਂ ਮੁੜੇ ਤਾਂ ਦੋਵੇਂ ਬਚੇ ਬਲਬੀਰ ਤੇ ਸੁਖਦੇਵ ਸੜਕ ਤੇ ਘੱਟੇ ਨਾਲ ਖੇਡਦੇ ਖੇਡਦੇ ਵਾਹੋ ਦਾਹ ਉਠ ਭਜੇ । ਭਾਪਾ ਜੀ ! ਭਾਪਾ ਜੀ !! ਆਖਦੇ ਹੋਏ ਉਹਦੀਆਂ ਲੱਤਾਂ ਨਾਲ ਚੰਬੜ ਗਏ । ਬਲਬੀਰ ਕੁਝ ਸਿਆਣੀ ਸੀ, ਪਰ ਨਿਕੇ ਜੇਹੇ ਸਿਆਣੇ ਸੁਖਦੇਵ ਨੇ ਜਦ ਸੁਣਿਆ ਕਿ ਬਾਬੁ ਖਜ਼ਾਨ ਸਿੰਘ ਉਸ ਲਈ ਮਠਿਆਈ ਨਹੀਂ ਲਿਆਇਆ ਕਿਉਂਕਿ ਅਜ ਉਸ ਪਾਸ ਪੈਸੇ ਨਹੀਂ ਸਨ ਤਾਂ ਉਹ ਰੁਸ ਪਿਆ ਤੇ ਊਂ ਊਂ ਕਰਕੇ ਪਿਤਾ ਦੀ ਗੋਦ ਵਿਚੋਂ ਬਾਹਰ ਡਿਗਣ ਦਾ ਹੀਲਾ ਕਰਨ ਲਗਾ । ਖਜ਼ਾਨ ਸਿੰਘ ਬਹਾਨੇ ਬਹੁਨੇ ਪਾਕੇ ਘਰ ਤਕ ਲੈ ਗਿਆ, ਪਰ ਸੁਖਦੇਵ ਦਾ ਊਂ ਊਂ ਕਰਨਾ ਬੰਦ ਨਾ ਹੋਇਆ।

ਪਹਿਲੇ ਤਾਂ ਕੁਲਵੰਤ ਕੌਰ ਆਪਣੇ ਬਚੇ ਨੂੰ ਚੁਪ ਕਰਾਣ ਵਿਚ ਲਗੀ ਰਹੀ। ਜਦ ਉਹ ਚੁਪ ਕਰ ਗਿਆ ਤਾਂ ਖਿਝਕੇ ਤੇ ਕੁਝ ਗੁੱਸੇ ਵਿਚ ਆਕੇ ਆਪਣੇ ਪਤੀ ਨੂੰ ਸੰਬੋਧਨ ਕਰਕੇ ਆਖਣ ਲਗੀ:-

‘‘ ਵਾਹਿਗੁਰੂ ਨੇ ਜਿਥੇ ਇਹ ਦੋ ਲਾਲ ਬਖਸ਼ੇ ਸਨ। ਉਥੇ ਏਹਨਾਂ ਦੀਆਂ ਜਿੱਦਾਂ ਪੂਰੀਆਂ ਕਰਨ ਲਈ ਵੀ ਕੁਝ ਹਕ ਝੜ ਛਾਤਦਾ ਤਾਂ ਕੀ ਵੱਡੀ ਗਲ ਸੀ । ’’ ਇਹ