ਪੰਨਾ:Chanan har.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਨਾ ਦਿਤਾ ਪਰ ਜਦ ਖਜ਼ਾਨ ਸਿੰਘ ਨੇ ਕਿਹਾ, "ਕੁਲਵੰਤ, ਉੜ ਕਿਉਂ ਨਹੀਂ ਦੇਂਦੀ , ‘‘ ਉਪਕਾਰ ਸਿੰਘ ਕੋਈ ਓਪਰਾ ਤਾਂ ਨਹੀਂ, ਤਾਂ ਕੁਲਵੰਤ ਕੌਰ ਨੇ ਮੁਸਕਰਾਕੇ ਕਿਹਾ, ‘ਅਸੀਂ ਏਨ੍ਹਾਂ ਦਾ ਹੁਕਮ ਕਿਵੇਂ ਮੋੜ ਸਕਦੇ ਹਾਂ ! ’

ਬਲਬੀਰ ਜਦ ਮਾਂ ਕੋਲੋਂ ਆਈ ਤਾਂ ਉਪਕਾਰ ਸਿੰਘ ਨੇ ਆਪਣੀ ਗੋਦੀ ਵਿਚ ਬਠਾਕੇ ਪਿਆਰ ਨਾਲ ਪੁਛਿਆ ‘‘ ਬੀਬੀ ਤੂੰ ਭੀ ਸਾਡੇ ਨਾਲ ਚਲੇਗੀ ਨਾਂ ? ’’ ਬਲਬੀਰ ਨੇ ਭੋਲਾ ਜਿਹਾ ਮੁੰਹ ਬਣਾਕੇ ਕਿਹਾ:- ‘‘ ਜੀ ਚਾਚਾ ਜੀ, ਪਰ ਜੋ ਭਾਪਾ ਜੀ ਜਾਣਗੇ ਤਦ ਨਹੀਂ ਜਾਵਾਂਗੀ, ਕਿਉਂ ਜੋ ਮੈਂ ਏਨਾਂ ਨਾਲ ਰੁੱਸੀ ਹੋਈ ਹਾਂ । ਅਜ ਤਰਕਾਲਾਂ ਵੇਲੇ ਜਦ ਬੀਬੀ ਕੋਲ ਪੈਸੇ ਨਹੀਂ ਸਨ ਤਾਂ ਮੇਰੀ ਵਾਲੀ ਲਾਹ ਕੇ ਲੈ ਗਏ ਸਨ । ਇਹ ਗਲ ਬਚੇ ਦੇ ਹੋਂ ਸੁਣਕੇ ਉਪਕਾਰ ਸਿੰਘ ਤੇ ਬਹੁਤ ਅਸਰ ਹੋਇਆ ਤੇ ਉਸ ਨੇ ਬਲਬੀਰ ਸਿੰਘ ਨੂੰ ਪਿਆਰ ਦੇਕੇ ਕਿਹਾ ‘‘ਪੁਤਰ, ਕੋਈ ਡਰ ਨਹੀਂ, ਅਸੀਂ ਤੈਨੂੰ ਹੋਰ ਵਾਲੀ ਲੇ ਦਿਆਂਗੇ । ’’

ਰਾਤ ਦੇ ਦਸ ਵਜੇ ਉਪਕਾਰ ਸਿੰਘ ਹੋਰੀਂ ਇਨ੍ਹਾਂ ਪਾਸੋਂ ਵਿਦਿਆ ਹੋਕੇ ਹੋਟਲ ਚਲੇ ਗਏ ਤੇ ਅਗਲੇ ਭਲਕ ਖਜ਼ਾਨ ਸਿੰਘ ਨੂੰ ਟਬਰ ਸਮੇਤ ਨਾਲ ਲੈਕੇ ਆਸਾਮ ਨੂੰ ਟੁਰ ਗਏ ।

ਜਾਣ ਤੋਂ ਪਹਿਲਾਂ ਖਜ਼ਾਨ ਸਿੰਘ , ਜਦ ਇਕ ਦੂਜੇ ਵਿਲਸਨ ਕੰਪਨੀ ਦੇ ਦਫਤਰ ਵਿਚ ਕਲਰਕਾਂ ਨੂੰ