ਪੰਨਾ:Chanan har.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਖੋਟੇ ਬਣਿਆਂ ਹੋ ਗਏ ਸਨ, ਏਸ ਕਰਕੇ ਜ਼ੋਹਰਾ ਨੇ ਫੈਸਲਾ ਕਰ ਲਿਆ ਸੀ ਕਿ ਉਸ ਸਕੇ ਹੋਏ ਕੰਡੇ ਨੂੰ ਬਾਗ ਵਿਚੋਂ ਕਢ ਦਿਤਾ ਜਾਵੇ ।

ਪਰ ਕੁਲਤਾਰ ਸਿੰਘ ਉਹ ਕੰਡਾ ਨਹੀਂ ਸੀ ਜਿਸਨੂੰ ਅਸਾਨੀ ਨਾਲ ਕਢਿਆ ਜਾ ਸਕਦਾ, ਕਿਉਂਕਿ ਉਹ, ਉਹ ਕੰਡਾ ਸੀ ਜੇਹੜਾ ਜਦ ਤਕ ਬਾਗ ਵਿਚ ਬਹਾਰ ਸੀ ਤੇ ਫਲ ਖਿੜਿਆ ਹੋਇਆ ਸੀ, ਨਹੀਂ ਸੀ ਕਢਿਆ ਜਾ ਸਕਦਾ । ਉਹਨੇ ਵੀ ਫ਼ੈਸਲਾ ਕਰ ਲਿਆ ਸੀ ਕਿ ਹੁਣ ਉਹ ਅੰਤ ਤਕ ਜ਼ੋਹਰਾ ਨੂੰ ਨਹੀਂ ਛਡੇਗਾ।

ਜ਼ੋਹਰਾ ਦੇ ਮਕਾਨ ਤੇ ਨਿਤ ਲੜਾਈ ਰਹਿਣ ਲਗੀ, ਜ਼ੋਹਰਾ ਦੀ ਵਾਹ ਨਾ ਗਈ ਤਾਂ ਉਸਨੇ ਪੁਲਸ ਨੂੰ ਖਬਰ ਕੀਤੀ, ਪਰ ਜੱਜ ਸਾਹਿਬ ਦੇ ਪੁਤ੍ਰ ਨੂੰ ਫੜਨ ਦਾ ਕਿਸੇ ਨੂੰ ਹੌਸਲਾ ਨਾ ਪਿਆ।

ਅਖੀਰ ਜ਼ੋਹਰਾ ਤੰਗ ਆਕੇ ਇਕ ਦਿਨ ਚੋਰੀ ਨਸ ਗਈ ਤੇ ਦਿਲੀ ਚਲੀ ਗਈ। ਕੁਲਤਾਰ ਸਿੰਘ ਨੂੰ ਵੀ ਇਸ ਗਲ ਦਾ ਪਤਾ ਲਗ ਗਿਆ, ਪਰ ਪਲੇ ਪੈਸੇ ਨਾ ਹੋਣ ਕਰਕੇ ਪਿਛਾ ਨਾ ਕਰ ਸਕਿਆ ।

ਇਕ ਦਿਨ ਰਬ-ਸਬੱਬੀ ਉਸਨੂੰ ਆਪਣੇ ਇਕ ਮਿਤ੍ਰ ਪਾਸੋਂ ਦਿਲੀ ਦਾ ਪਾਸ ਮਿਲ ਗਿਆ ਤੇ ਉਹ ਵੀ ਦਿਲੀ ਪਜ ਗਿਆ । ਦਿਲੀ ਤੇ ਲਾਹੌਰ ਵਿਚ ਜੋ ਫਰਕ ਸੀ ਕੁਲਤਾਰ ਸਿੰਘ ਨੇ ਬੜੀ ਛੇਤੀ ਅਨਭਵ ਕਰ ਲਿਆ । ਲਾਹੌਰ ਵਿਚ ਜ਼ੋਹਰਾ ਇਕ ਮਾਮੂਲੀ ਰੰਡੀ ਸੀ ਪਰ ਏਥੇ