ਪੰਨਾ:Chanan har.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਵੇਖੋ ਔਹ ਆ ਰਿਹਾ ਜੇ, ਮੈਂ ਉਨ੍ਹਾਂ ਦੀਆਂ ਗਲਾਂ ਨਾਲ ਠਿਠ ਹੋ ਗਿਆ।

ਪ੍ਰੇਮ ਦੇਵਤਾ ਪਾਣੀ ਤੇ ਚਲਦਾ ਹੋਇਆ ਆ ਰਿਹਾ ਸੀ। ਉਹ ਕਮਾਨ ਵਿਚ ਤੀਰ ਜੋੜ ਕੇ ਮੇਰੇ ਵਲ ਮਾਰਨ, ਹੀ ਵਾਲਾ ਸੀ ਕਿ ਮੈਂ ਝਟ ਪਾਣੀ ਵਿਚ ਚੁਭੀ ਮਾਰ ਗਿਆ। ਮੈਨੂੰ ਚੀਕ ਸੁਨਾਈ ਦਿਤੀ ‘‘ਹਾਏ ਮੈਨੂੰ ਮਾਰ ਸੁਟਿਆ’’ ਇਹ ਲਲਤਾ ਦੀ ਆਵਾਜ਼ ਸੀ।

ਪ੍ਰੇਮ ਦੇਵਤਾ ਪਾਣੀ ਵਿਚ ਮੇਰਾ ਪਿਛਾ ਕਰ ਰਿਹਾ ਸੀ, ਉਸਦਾ ਵਾਰ ਖਾਲੀ ਜਾਣ ਕਰਕੇ ਉਸਨੂੰ ਗੁੱਸਾ ਆ ਗਿਆ ਸੀ, ਉਹ ਬੜੀ ਤੇਜੀ ਨਾਲ ਪਾਣੀ ਚੀਰਦਾ ਆ ਰਿਹਾ ਸੀ।

ਮੇਰਾ ਦਮ ਫੁਲ ਗਿਆ। ਓਧਰ ਪ੍ਰੇਮ ਦੇਵਤਾ ਹਥ ਧੋ ਕੇ ਮੇਰੇ ਪਿਛੇ ਪਿਆ ਹੋਇਆ ਸੀ। ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਜਦ ਮੈਂ ਕੰਢੇ ਤੇ ਪੁੱਜਾ ਤਾਂ ਬੇਹੋਸ਼ ਹੋ ਚੁੱਕਾ ਸਾਂ। 36 ਤੇ

ਮੈਂ ਅਸਮਾਨ ਵਲ ਉਡ ਰਿਹਾ ਸਾਂ ਤੇ ਪਿਛੋਂ ਪ੍ਰੇਮ ਦੋਵਤਾ ਕਹਿ ਰਿਹਾ ਸੀ:-ਹੁਣ ਤੈਨੂੰ , ਜ਼ਰੂਰ ਫਟੜ ਕਰਕੇ ਛਡਾਂਗਾ ?

ਮੈਨੂੰ ਭੈ ਪਰਤੀਤ ਹੋਇਆ ਕਿ ਜੇ ਪ੍ਰੇਮ ਦੇਵਤਾ ਦਾ ਬਾਣ ਠੀਕ ਨਸ਼ਾਨੇ ਤੇ ਲਗਾ ਤਾਂ ਅਵੱਸ਼ ਮਰ ਜਾਵਾਂਗਾ, ਇਸ ਕਰਕੇ ਬਿਨਾ ਕੁਝ ਉਤਰ ਦਿਤੇ ਮੈਂ ਉਡਦਾ ਰਿਹਾ ।