(੧੭)
ਛਡਿਆ; ਅਕਬਰ ਸ਼ਾਹ ਨੂੰ ਭੁਲਾਏ ਛਡਿਆ। ਕਿਉਂ ਨਾ ਦੁਲਿਆਂ ਤੂੰ ਸਾਡੇ ਘੋੜੇ ਮੋੜਦਾ। ਨਾਲ ਬਾਦਸ਼ਾਹ ਦੇ ਤੂ ਮਥਾ ਜੋੜਦਾ। ਅਜ ਕਲ ਜਿਮੀਂ ਵਿਚ ਜਾਸੈਂ ਗਡਿਆ; ਅਕਬਰ ਸ਼ਾਹ ਤੂੰ ਭੁਲਾਏ ਛਡਿਆ। ਬਾਰ ਬਾਰ ਤੇਰੇ ਅਗੇ ਹਥ ਜੋੜਦਾ। ਦੁਲਿਆ ਤੂੰ ਜਾਨ ਜੇ ਭਲਾ ਲੋੜਦਾ। ਕਿਸ਼ਨ ਸਿੰਘ ਤੈਨੂੰ ਮੈਂ ਸੁਨਾਏ ਛਡਿਆ। ਅਕਬਰ ਸ਼ਾਹ ਤੂੰ ਭਲਾਇ ਛਡਿਆ।
ਦੁਲੇ ਦਾ ਜਵਾਬ (ਕੋਰੜਾ ਛੰਦ
ਅਕਬਰ ਬਾਦਸ਼ਾਹ ਤੋਂ ਮੈਂ ਨਹੀਂ ਡਰਦਾ। ਬਦੀਆਂ ਸੁਦਾਗਰਾਂ ਮੈਂ ਨਹੀਂ ਕਰਦਾ। ਸ਼ਾਹ ਨੂੰ ਸੁਨਾਈ ਲਾਹੌਰ ਜਾਇਕੇ। ਫੜੇ ਬਾਦਸ਼ਾਹ ਮੈਨੂੰ ਸ਼ਤਾਬੀ ਆਇਕੇ। ਲਾ ਲੈ ਜੋਰ ਜੇਹੜਾ ਤੇਰੇ ਪਾਸੋਂ ਲਗਦਾ। ਆਖੀ ਦੁਲਾ ਧਾੜਵੀ ਜਹਾਨ ਠਗਦਾ। ਜਾਵੇਂ ਅਜ ਮੇਰੇ ਪਾਸੋਂ ਧਕੇ ਖਾਇ ਕੇ। ਫੜੇ ਬਾਦਸ਼ਾਹ ਮੈਨੂੰ ਸ਼ਤਾਬੀ ਆਇਕੇ। ਉਠ ਜਾ ਸ਼ਤਾਬੀ ਨਹੀਂ ਸਿਰ ਵਢਦਾ; ਜੀਂਵਦਾ ਮੈਂ ਤੈਨੂੰ ਹੁਣ ਨਹੀਂ ਛਡਦਾ; ਕੈਦ ਤੈਨੂੰ ਕਰਾਂ ਮੈਂ ਜ਼ੰਜੀਰ ਪਾਇਕੇ। ਫੜੇ ਮੈਨੂੰ ਬਾਦਸ਼ਾਹ ਸ਼ਤਾਬੀ ਆਇਕੇ। ਪੰਜ ਸਤ ਕਸਕੇ ਚਪੇੜਾਂ ਮਾਰਦਾ। ਖੜਾ ਏਥੇ ਕਾਸ ਨੂੰ ਦਲੀਲਾਂ ਧਾਰਦਾ। ਜਾ ਤੂੰ ਲਾਹੌਰ ਵਿਚ ਅਜ ਧਾਇਕੇ। ਫੜੇ ਮੈਨੂੰ ਬਾਦਸ਼ਾਹ ਛਤਾਬੀ ਆਇਕੇ। ਸਾਡੇ ਪਾਸ ਸ਼ਾਹ ਦਾ ਤੂੰ ਜੋਰ ਦਸਦਾ। ਜਾਨ ਤੂੰ ਬਚਾ ਕੇ ਏਥੋਂ ਨਹੀਂ ਨਸਦਾ। ਏਹੋ ਗਲ ਤੈਨੂੰ ਆਖਦਾ ਸੁਨਾਇਕੇ। ਫੜੇ ਮੈਨੂੰ ਬਾਦਸ਼ਾਹ ਛਤਾਬੀ ਆਇਕੇ। ਧੱਕੇ ਦੇ ਅਲੀ ਪਿੰਡੀ ਵਿਚੋਂ ਕਢਦਾ। ਵਾਸਤੇ ਜਾਂ ਪਾਏ ਓਹਨੂੰ ਤਦੋਂ ਛੱਡਦਾ। ਜਾਵੀਂ ਤੂੰ ਕਿਸ਼ਨ ਸਿੰਘ ਪੈਰ ਚਾਇਕੇ। ਫੜੇ ਮੈਨੂੰ ਬਾਦਸ਼ਾਹ ਸ਼ਤਾਬੀ ਆਇਕੇ।
ਅਕਬਰ ਬਾਦਸ਼ਾਹ ਕੋਲ ਅਲੀ ਨੇ ਸ਼ਕਾਇਤ ਕਰਨੀ
ਅਤੇ ਸੇਖ ਨੇ ਸਿਫਾਰਸ਼ ਕਰਨ ਦੁਲੇ ਦੀ
ਅਲੀ ਵਿਚ ਲਾਹੌਰ ਦੇ ਜਾਇਕੇ ਤੇ, ਦੂਰੋਂ ਹਾਲ ਹੀ ਹਾਲ ਪੁਕਾਰਦਾ ਹੈ। ਹਾਇ ਬਾਦਸ਼ਾਹ ਸੁਣੀ ਫਰਿਆਦ ਮੇਰੀ, ਅਲੀ