ਪੰਨਾ:Dulla Bhatti.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

40

ਦਸਦੇ ਨਾਂ ਦੋ ਚਾਰ ਯਾਰੋ। ਬੇਈਮਾਨ ਕਾਜ਼ੀ ਸੀ ਜੋ ਵਿਚ ਪਿੰਡਾਂ ਕਰਕੇ ਦਿਲ ਦੇ ਵਿਚ ਵਿਚਾਰ ਯਾਰੋ। ਜਾ ਮਿਰਜੇ ਨੂੰ ਝੱਟ ਇਹ ਖਬਰ ਦਿਤੀ ਦੁਲਾ ਪਿੰਡੀਓਂ ਹੋਇਆ ਫਰਾਰ ਯਾਰੋ। ਇਹ ਤਾਂ ਪੁਤ ਹੈ ਦੁਲੇ ਦਾ ਜੰਗ ਕਰਦਾ ਲਓ ਹੌਸਲਾ ਮਨਵਿਚ ਧਾਰਯਾਰੋ। ਮੈਨੂੰ ਦੁਲੇ ਨੇ ਬਹੁਤ ਹੀ ਦੁਖ ਦਿਤ:ਇਸ ਵਾਸਤੇ, ਕੀਤਾ ਇਜ਼ਹਾਰ ਯਾਰੋ ਸੁਣੀ ਮਿਰਜੇ ਨੇ ਕਾਜੀ ਦੀ ਗਲ ਜਦੋਂ ਚਾਂਗਾਂ ਮਾਰਦਾ ਹੱਥ ਉਲਾਰ ਯਾਰੋ। ਕਈ ਮੁਗਲ ਆਏ ਝੱਟ ਪਾਸ ਉਸਦੇ ਜਦ ਮਿਰਜੇ ਦੀ ਸੁਣੀ ਪੁਕਾਰ ਯਾਰੋ। ਮਿਰਜਾ ਆਖਦਾ ਦੁਲੇ ਦਾ ਪੁਤੇ ਹੈ ਤਾਂ ਲਓ ਘੇਰ ਜਲਦੀ ਵਿਚ ਘਾਰ ਯਾਰੋ। ਕਿਸ਼ਨ ਸਿੰਘ ਸੀ ਪਕੜਨਾ ਪਾਏ ਘੇਰਾ ਇਕੱਠੇ ਹੋਕੇ ਕਈ ਸਰਦਾਰ ਯਾਰੋ।

ਮੁਗਲਾਂ ਨੇ ਭੇਦ ਪਾਕ ਪਿੰਡ ਵਿਚ ਲੁਟਣਾ ਤੇ ਦੂਲੇ ਤੇ ਟੰਥ ਨੂੰ ਗ੍ਰਿਫ਼ਤਾਰ ਕਰਨਾ

ਜਦੋਂ ਕਾਜ਼ੀ ਨੇ ਦਸਿਆ ਭੇਦ ਸਾਰਾ ਖੁਸ਼ੀ ਮੁਗਲਾਂ ਦੇ ਦਿਲ ਵਿਚ ਆਂਵਦੀ ਏ। ਨਾਲ ਹੌਂਸਲੇ ਦੇ ਇਕ ਪਲ ਅੰਦਰ ਫੌਜ ਆ ਪਿੰਡੀ ਵਲ ਧਾਂਵਦੀ ਏ ਨਾਹਰੇ ਮਾਰਦੇ ਮਾਰਹੀ ਮਾਰ ਕਰਕੇ ਸਾਰੇ ਸ਼ਹਿਰ ਨੂੰ ਖੂਬ ਲੁਟਾਂਵਦੀ · ਏ। ਘਰ ਦੁਲੇ ਦਾ ਖੂਬ ਹੀ ਲੁਟਿਆ ਸੀ ਛਡ ਚੀਚ ਨਾਂ ਜੇਹੜੀ ਦਿਸ ਆਂਵਦੀ ਏ। ਫਿਰ ਬੰਨਿਆ ਦੁਲੇ ਦਾ ਬਾਲ ਬੱਚਾ ਸੁਣਕੇ ਰੋਂਦੀਆਂ ਮੇਹਰ ਨਾ ਆਂਵਦੀ ਏ। ਰੋਂਦੀ ਕੁਲਰਾਂ ਦੁਲੇ ਦੀ ਘਰ ਵਾਲੀ ਨਾਲੇ ਆਪਣਾ ਆਪ ਵੰਜਾਂਵਦੀ ਏ। ਹਾਇ ਵੇ ਲਾੜਿਆਂ ਛੱਡ ਕੇ ਗਿਆ ਕਿਥੇ ਅਜੇ ਜਾਨ ਅਸਾਡੜੀ ਜਾਂਵਦੀਏ ਸਾਡੇ ਭਾਣੇ ਮੋਇਆਂਸਮਾਨ ਹੋਇਓ ਵੈਲ ਕਰਨ ਤੋਂ ਲਧੀ ਹਟਾਂਵਦੀ ਏ। ਭੈਣ ਦੁਲੇ ਦੀ ਬਖਤਨਾਮ ਜਿਸਦਾ ਰੋ ਰੋ ਜਾਨ ਗਵਾਂਵਦੀ ਏ। ਨਿਜ ਆਈ ਮੈਂ ਵੀਰਨਾਂ ਮਿਲਣ ਤੈਨੂੰ ਬੋਲ ਬੋਲ ਕੇ ਕੂਕ ਸੁਣਾਂਵਦੀ ਏ ਜੇ ਮੈਂ ਜਾਣਦੀ ਪਿੰਡੀ ਨਾਂ ਪੈਰ ਧਰਤੀ ਢਾਹਾਂ ਮਾਰ ਬੇਹੋਸ਼ ਹੋ ਜਾਂਵਦੀ ਏ। ਲਧੀ ਆਖਦੀ ਬਸ ਕਰ ਬਚੀਏ ਨੀ ਅਗੇ ਹੋਣੀ ਦੇ ਪੇਸ਼ ਨਾਂ ਜਾਂਵਦੀ ਏ। ਕਹੇ ਮਾਉਂ ਮਰਾਂ ਮੈਂ ਜਹਿਰ ਖਾਕੇ ਮੈਨੂੰ ਜ਼ਿੰਦਗੀ ਮੂਲਨਾਂ