(੪੨)
ਭੋਰੇ ਦੀ ਲੱਧੀ ਦੇ ਪਾਸ ਆਈ ਜਿਸਦੇ ਵਿਚ ਸੀ ਰੋਜਾ ਲੁਕਾਯਾ ਈ। ਡੰਡੇ ਪਕੜਕੇ ਤੁਰਤ ਤਿਆਰ ਹੋਇਆ ਥੈਲਾ ਬਗਲ ਦੇ ਵਿਚ ਲਟਕਾਇਆ ਈ। ਜਦੋਂ ਮੁਗਲਾਂ ਦੀ ਫੌਜ ਦੇ ਪਾਸ ਜਾਂਦਾ ਪੈਹਰੇਦਾਰ ਨੇ ਅਗੇ ਅਟਕਾਇਆ ਈ। ਨਿਤ ਦਾਨ ਮੈਂ ਲੱਧੀ ਤੋਂ ਮੰਗਦਾ ਹਾਂ ਸੁਥਰੇ ਸ਼ਾਹ ਨੇ ਇਹ ਫੁਰਮਾਇਆ ਈ। ਸੁਥਰਾ ਲੱਧੀ ਤੋਂ ਦਾਨ ਇਕ ਮੰਗਦਾ ਹੈ ਜਾਏ ਮਿਰਜੇ ਨੂੰ ਇਹ ਬਤਾਯਾ ਈ। ਮਿਰਜਾ ਆਖਦਾ ਉਸ ਨੂੰ ਜਾਨੀ ਦਿਉ ਸੁਥਰਾ ਜਾਏ ਨਾ ਜਦੋਂ ਹਟਾਯਾ ਈ। ਸਦਾ ਕਰਦਾ ਹੈ ਲੱਧੀ ਦੇ ਪਾਸ ਜਾਕੇ ਨਾਲੇ ਰਮਜ ਦੇ ਨਾਲ ਸਮਝਾਇਆ ਈ। ਮਾਤਾ ਦੇਹ ਚਾਬੀ ਇਸ ਕੋਠੜੀ ਦੀ ਰੋਜ ਜਿਸਦੇ ਵਿਚ ਲੁਕਾਇਆ ਈ। ਜਦੋਂ ਚਾਬੀਆਂ ਲਗੀਆਂ ਹਥ ਉਹਦੇ ਝਟ ਪਿਛਾਂਹ ਹੈ ਮੂੰਹ ਭੁਵਾਇਆ ਈ। ਫਿਰ ਮੇਹਰੂ ਨੇ ਪਿੰਡ ਵਿਚ ਜਾਕੇ ਤਰਤ ਵਿਜੈ ਦਾ ਕੁਫਲ ਖੁਲਇਆ ਈ। ਰੋਜਾ ਮੇਹਰੂ ਦੇ ਵਲ ਧਿਆਨ ਕਰਕੇ ਨਾਲ ਕਰੋਧ ਦੇ ਹਨਾਇਆ ਈ। ਜਾਨੋ ਆਖਦਾ ਹੈ ਭੁਖਿਆਂ ਮਾਰ ਮੈਨੂੰ ਅਜ ਜ਼ਹਿਨ ਥੀਂ ਆਨ ਦਿਖਾਇਆ ਈ ਜੇ ਤੂ ਮੇਹਰੂਆ ਮੇਰੇ ਨਜੀਕ ਆਵੇਂ ਤੇਨੂੰ ਜਾਨ ਤੋਂ ਮਾਰ ਮਕਾਇਆ ਈ। ਮੇਹਰੂ ਆਖਦਾ ਵਸ ਨਾ ਕੁਝ ਮੇਰੇ ਸਾਰਾ ਕੋੜਮਾ ਬਨ ਚਲਾਇਆ ਈ। ਮੈਂ ਭੀ ਅਜ ਭੋਰੇ ਵਿਚੋਂ ਨਿਕਲਿਆ ਹਾਂ ਮੈਨੂੰ ਭੁਖ ਪਿਆਸ ਸਤਾਇਆ ਈ। ਮੰਨ ਵਾਸਤਾ ਰੱਬ ਦਾ ਲਗ ਆਖੇ ਸਾਨੂੰ ਵਕਤ ਨੇ ਆਨ ਦਿਖਾਇਆ ਈ। ਜਦੋਂ ਵਾਸਤਾ ਮੇਹਰੂ ਨੇ ਕੀਤਿਆ ਈ ਪਾਣੀ ਰੋਜੇ ਦੇ ਨੇਤਰੋਂ ਆਇਆ ਈ। ਆਖੇ ਕਸ ਤੂੰ ਜ਼ੀਨ ਸ਼ੈਤਾਬ ਮੇਹਰੂ ਤਦੋਂ ਪਿਠ ਨੂੰ ਖੂਬ ਸੁਕਾਇਆ ਈ। ਮੇਹਰੂ ਕੱਸਕੇ ਜ਼ੀਨ ਸਵਾਰ ਹੋਇਆ ਘੋੜਾ ਫੌਜ ਦੇ ਵਿਚ ਨਚਾਇਆਂ ਈ। ਪਾਇਆ ਫੌਜ ਦੇ ਵਿਚ ਭੁਚਾਲ ਜਾਕੇ ਸਿਰ ਕਈਆਂ ਦਾ ਜਦੋਂ ਕਟਾਇਆ ਈ। ਜਦੋਂ ਫੌਜ ਸਾਰੀ ਓਦੇ ਮਗਰ ਲਗੀ ਮੂੰਹ ਚੰਡਰਾਂ ਨੂੰ ਭੁਵਾਇਆ ਸੀ। ਘੋੜਾ ਚੀਰਕੇ ਚੰਡਰਾਂ ਵਿਚ ਵੜਿਆ ਦਲਾ ਸੁਤਾ ਸੀ ਆਣ ਜਗਾਇਆ ਈ। ਨਾਲੇ ਸੋਚਦਾ