ਪੰਨਾ:Dulla Bhatti.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

7

ਜਿਮੀਂ ਦੇ ਨਾਲ ਫਟਕਾਰ ਕੇ ਤੇ। ਤਿੰਨ ਚਾਰ ਵਾਰੀ ਇਹੋ ਹਾਲ ਕੀਤਾ ਕਾਜੀ ਰੋਂਵਦਾ ਤੋਬਾ ਪੁਕਾਰ ਕੇ ਤੇ। ਜਲਦੀ ਨਾਲ ਫਿਰ, ਓਹ ਰਵਾਨ ਹੋਇਆ ਓਥੇ ਕਾਜੀ ਨੂੰ ਖੂਬ ਸਵਾਰ ਕੇ ਤੇ। ਫਿਰ ਪਾਸ ਤਰਖਾਣ ਦੇ ਜਾਏ ਦੁਲਾ ਕਹੇ ਓਸਨੂੰ ਇਹ ਕਿਤਾਰ ਕੇ ਤੇ। ਦੇਵੀਂ ਇਕ ਗੁਲੇਲ ਬਣਾ ਮੈਨੂੰ ਕੋਈ ਬਾਂਸ ਅਸਲੀ ਸੁਧਾਰਕੇ ਤੇ ਕਿਸ਼ਨ ਸਿੰਘ ਗੇਲੇਲ ਤਿਆਰ ਹੋਈ ਫਿਰ ਸਾੜ੍ਹਦਾਤੰਦ ਨਿਤਾਰਕੇ ਤੇ।

ਦੁਲੇ ਨੇ ਤਰਖਾਣ ਦੇ ਪਾਸ ਜਾਣਾ--ਕੋਰੜਾ ਛੰਦ

ਕੁਟ ਕੇ ਜਾਂ ਕਾਜੀ ਨੂੰ ਸੀ ਦੁਲਾ ਭਜਿਆ। ਜਾਕੇ ਤ੍ਰਖਾਣ ਨਾਲ ਦਿਲਬਰ ਗਜਿਆ। ਝਟ ਮੇਰੀ ਤੂੰ ਇਕ ਗੁਲੇਲ ਜੋੜਦੇ। ਹੋਰ ਸਾਰੇ ਕੰਮ ਤਾਈਂ ਅੱਜ ਛੋਡਦੇ। ਮੈਨੂੰ ਤਾਂ ਗੁਲੇਲ ਦਾ ਹੈ ਬੜਾ ਚਾਉ ਓਏ। ਦਈਂ ਤੂੰ ਸ਼ਤਾਬੀ ਨਹੀਂ ਦੇਰ ਲਾਈ ਓਏ। ਮੈਨੂੰ ਤਾਂ ਸ਼ਤਾਬੀ ਕਾਰੀਗਰਾ ਟੋਰ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡਦੇ। ਭਾਲ ਕੇ ਲਗਾਈਂ ਤੂੰ ਅਸਲੀ ਬਾਂਸ ਓਏ। ਟੁਟੇ ਨਹੀਂ ਕਦੀ ਜੇਹੜੇ ਭਰੇ ਸਾਂਸ ਓਏ। ਐਸੀ ਤਾਂ ਗੁਲੇਲ ਨੂੰ ਸ਼ਤਾਬੀ ਤੋੜ ਦੇ। ਹੋਰ ਸਾਰੇ ਕੰਮ ਤਾਂਈਂ ਅਜ ਛੋਡ ਦੇ। ਕਾਰੀਗਰਾ ਕੰਮ ਨਹੀਂ ਕਦੇ ਮੁਕਦੇ। ਜਦੋਂ ਤਾਈਂ ਬਦੇ ਦੇ ਨਾ ਦੰਮ ਰੁਕਦੇ। ਕਰਕੇ ਸ਼ਤਾਬੀ ਕੰਮ ਸਾਨੂੰ ਟੋਰ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡਦੇ। ਇਕ ਘੜੀ ਦੁਲਿਆ ਸਬਰ ਕਰ ਓਏ। ਹੋਇ ਕੇ ਉਤਾਨਿਆਂ ਨਾ ਤੂ ਗਲੇ ਪੜ ਓਏ। ਤੇਰੇ ਜਹੇ ਤੋਬਰੇ ਦਾ ਦਮ ਤੋੜਦੇ। ਹੋਰ ਸਾਰੇ ਕੰਮ ਤਾਈਂ ਅਜੇ ਛੋਡਦੇ। ਐਸਾ ਮੈਂ ਲਗਾਕੇ ਦੇਵਾਂ ਦਾ ਓਏ। ਟੁਟੇ ਨਹੀਂ ਦਲਿਆ ਜੋ ਕਈ ਸਾਲ ਉਏ। ਕਿਸ਼ਨ ਸਿੰਘ ਚੋਬਰਾਂ ਨੂੰ ਨਹੀਂ ਮੋੜਦੇ। ਹੋਰ ਸਾਰੇ ਕੰਮ ਤਾ ਅਜ ਛੋਡਦੇ।

ਦੁਲੇ ਨੇ ਮੁੰਡਿਆਂ ਨੂੰ ਨਾਲ ਲਿਜਾ ਕੇ ਔਰਤਾਂ ਦੇ ਘੜੇ ਤੋੜਨੇ-ਬੈਂਤ॥

ਦੁਲਾ ਫੌਜ ਬਨਾਵਦਾ ਮੁਡਿਆਂ ਦੀ ਫਿਰ ਹਥੀਂ ਗੁਲੇਲਾਂ ਫੜਾਂਵਦਾ ਏ। ਜਿਸ ਖੂਹੇ ਤੇ ਔਰਤਾਂ ਭਰਨ ਪਾਣੀ ਵਿਚ ਘੜੇ ਦੇ ਚਾ ਟਿਕਾਂਵਦਾ ਏ। ਜਿਹੜੀ ਘੜਾ ਉਠਾ ਕੇ ਆਂਵਦੀ ਸੀ