ਪੰਨਾ:First Love and Punin and Babúrin.djvu/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

116

ਪਹਿਲਾ ਪਿਆਰ

XIV

ਅਗਲੀ ਸਵੇਰ ਮੈਂ ਜਲਦੀ ਉਠਿਆ। ਆਪਣੇ ਲਈ ਇੱਕ ਡੰਡਾ ਤੋੜ ਲਿਆ, ਅਤੇ ਬੈਰੀਅਰ ਤੇ ਚਲਾ ਗਿਆ। ਮੈਂ ਸੋਚਿਆ ਸੀ ਕਿ ਮੈਂ ਚਲੇ ਜਾਵਾਂਗਾ ਅਤੇ ਗਮ ਤੋਂ ਖਹਿੜਾ ਛੁੱਟ ਜਾਵੇਗਾ। ਇਹ ਬਹੁਤ ਸੁਹਾਵਣਾ ਦਿਨ ਸੀ, ਧੁੱਪ ਖ਼ੂਬ ਨਿੱਕਲੀ ਸੀ ਅਤੇ ਬਹੁਤੀ ਗਰਮੀ ਨਹੀਂ ਸੀ। ਇੱਕ ਤਾਜੀ, ਸੁਹਣੀ ਹਵਾ ਸਰਸਰ ਕਰਦੀ ਧਰਤੀ ਸੰਵਰਦੀ ਅਠਖੇਲੀਆਂ ਕਰਦੀ ਵਗ ਰਹੀ ਸੀ; ਹਰ ਚੀਜ਼ ਨੂੰ ਛੂਹ ਰਹੀ ਸੀ, ਪਰ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰ ਰਹੀ ਸੀ। ਮੈਂ ਪਹਾੜਾਂ ਤੇ ਅਤੇ ਜੰਗਲਾਂ ਵਿਚ ਲੰਬੇ ਸਮੇਂ ਲਈ ਘੁੰਮਦਾ ਰਿਹਾ। ਮੈਂ ਖੁਸ਼ ਨਹੀਂ ਸੀ। ਮੈਂ ਆਪਣੇ ਆਪ ਨੂੰ ਉਦਾਸੀ ਦੇ ਹਵਾਲੇ ਕਰਨ ਦੇ ਇਰਾਦੇ ਨਾਲ ਘਰੋਂ ਨਿਕਲਿਆ ਸੀ; ਪਰ ਜਵਾਨੀ, ਸੁਹਾਵਣੇ ਮੌਸਮ, ਤਾਜ਼ੀ ਹਵਾ, ਤੇਜ਼ ਕਸਰਤ ਦੀ ਗੁਦਗੁਦੀ, ਸੰਘਣੀ ਘਾਹ ਤੇ ਮਿੱਠਾ ਮਿੱਠਾ ਇਕਾਂਤ ਆਰਾਮ, ਇਸ ਸਭ ਨੇ ਆਪਣਾ ਪ੍ਰਭਾਵ ਪੈਦਾ ਕੀਤਾ। ਉਨ੍ਹਾਂ ਕਦੇ ਵੀ ਨਾ ਭੁੱਲਣ ਵਾਲੇ ਸ਼ਬਦਾਂ ਦੀ, ਉਨ੍ਹਾਂ ਚੁੰਮੀਆਂ ਦੀ ਯਾਦ ਇਕ ਵਾਰ ਫਿਰ ਮੇਰੇ ਮਨ ਵਿੱਚ ਛਾ ਗਈ। ਮੈਂ ਇਹ ਸੋਚ ਕੇ ਖੁਸ਼ ਸੀ ਕਿ, ਕਿਸੇ ਵੀ ਕੀਮਤ ਤੇ, ਜ਼ਿਨੈਦਾ ਮੇਰੇ ਇਰਾਦੇ, ਮੇਰੀ ਸੂਰਮਤਾਈ ਤੋਂ ਮੁਨਕਰ ਨਹੀਂ ਹੋ ਸਕਦੀ। ਦੂਸਰੇ ਮੇਰੇ ਨਾਲੋਂ ਉਸ ਦੀਆਂ ਨਜ਼ਰਾਂ ਵਿਚ ਬਿਹਤਰ ਹਨ, ਹੋਣ ਪਏ! ਪਰ ਦੂਜੇ ਸਿਰਫ ਕਹਿੰਦੇ ਹਨ ਕਿ ਉਹ ਕੀ ਕਰਨਗੇ, ਜਦ ਕਿ ਮੈਂ ਇਹ ਕਰ ਕੇ ਦਿਖਾ ਦਿੱਤਾ ਸੀ। ਕੀ ਮੈਂ ਉਸ ਲਈ ਕੁਝ ਹੋਰ ਵੀ ਕਰ ਸਕਦਾ ਸੀ! ਮੇਰੀ ਕਲਪਨਾ ਹੁਣ ਮੈਦਾਨ ਵਿੱਚ ਉਤਰ ਆਈ ਸੀ। ਮੈਂ ਸੋਚਣ ਲੱਗਾ ਕਿ ਮੈਂ ਉਸਨੂੰ ਦੁਸ਼ਮਣਾਂ ਦੇ ਹੱਥੋਂ ਕਿਵੇਂ ਬਚਾ ਲਵਾਂਗਾ; ਕਿਵੇਂ, ਮੈਂ ਖ਼ੂਨ ਨਾਲ ਲਥਪਥ ਉਸ ਨੂੰ ਜੇਲ੍ਹ ਵਿੱਚੋਂ ਛੁਡਾ ਲਿਆਵਾਂਗਾ, ਅਤੇ ਉਸਦੇ ਪੈਰਾਂ ਵਿਚ ਮਰ ਜਾਵਾਂਗਾ। ਫਿਰ ਮੇਰਾ ਭਟਕਦਾ ਮਨ ਘਰ ਵਿਚ ਸਾਡੇ ਡਰਾਇੰਗ-ਰੂਮ ਵਿਚ ਲਟਕਦੀ ਇਕ ਤਸਵੀਰ ਤੇ ਪਹੁੰਚ ਗਿਆ, ਜਿਸ ਵਿੱਚ ਮਾਡਲ-ਅਡੇਲ ਵਲੋਂ ਮੈਤਾਈਲਡ ਨੂੰ ਲੈ ਜਾਣ ਦੀ ਕਹਾਣੀ ਹੈ; ਅਤੇ ਫਿਰ ਮੇਰਾ ਧਿਆਨ ਇਕ ਚਿਤਕਬਰੇ ਕਠਫੋੜੇ ਵੱਲ ਖਿੱਚਿਆ ਗਿਆ, ਜੋ ਹਿੰਮਤ ਕਰਕੇ ਬਰਚ ਦੇ ਦਰਖ਼ਤ ਦੀ ਪਤਲੀ ਜਿਹੀ ਟਾਹਣੀ ਤੇ ਜਾ ਬੈਠਾ ਸੀ, ਜਿਸ ਦੇ ਪਿਛਲੇ ਪਾਸੇ ਤੋਂ