ਪੰਨਾ:First Love and Punin and Babúrin.djvu/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

119

ਪਰ ਉਹ ਵੱਡੀ ਰਾਜਕੁਮਾਰੀ ਵੱਲ ਬਹੁਤ ਧਿਆਨ ਦਿੰਦਾ ਸੀ, ਅਤੇ ਗਵਰਨਰ ਜਨਰਲ ਨੂੰ ਮਿਲਣ ਲਈ ਉਸ ਦੇ ਨਾਲ ਟਾਂਗੇ ਵਿਚ ਗਿਆ ਸੀ। ਹਾਲਾਂਕਿ, ਫੇਰੀ ਸਫ਼ਲ ਨਹੀਂ ਸੀ ਰਹੀ, ਅਤੇ ਉਹ ਮਾਲੇਵਸਕੀ ਲਈ ਤਾਂ ਬੜੀ ਅਣਸੁਖਾਵੀਂ ਸੀ, ਕਿਉਂਕਿ ਕੁਝ ਪੈਦਲ ਫ਼ੌਜ ਦੇ ਅਫਸਰਾਂ ਬਾਰੇ ਇੱਕ ਪੁਰਾਣੀ ਕਹਾਣੀ ਸਾਹਮਣੇ ਆ ਗਈ ਸੀ ਅਤੇ ਮਾਲਵੇਸਕੀ ਨੂੰ ਸਪੱਸ਼ਟੀਕਰਨ ਦੇਣਾ ਪਿਆ ਅਤੇ ਉਸ ਵਕਤ ਆਪਣੀ ਨਾ-ਤਜੁਰਬੇਕਾਰੀ ਨੂੰ ਬਹਾਨਾ ਬਣਾਉਣਾ ਪਿਆ ਸੀ। ਲੂਸ਼ਿਨ ਦਿਨ ਵਿੱਚ ਇੱਕ ਜਾਂ ਦੋ ਵਾਰ ਦਰਸ਼ਨ ਦੇ ਜਾਂਦਾ ਸੀ, ਪਰ ਉਹ ਬਹੁਤਾ ਸਮਾਂ ਨਹੀਂ ਰੁਕਦਾ ਸੀ। ਸਾਡੀ ਹਾਲ ਦੀ ਗੱਲਬਾਤ ਤੋਂ ਬਾਅਦ ਮੈਂ ਉਸ ਤੋਂ ਖਾਸਾ ਡਰਦਾ ਸੀ, ਪਰ ਫਿਰ ਵੀ ਮੈਂ ਉਸ ਨੂੰ ਦਿਲੋਂ ਪਸੰਦ ਕਰਦਾ ਸੀ। ਮੈਂ ਇਕ ਦਿਨ ਉਸ ਨਾਲ ਨੈਸਕੂਚਨਾਇਆ ਬਾਗ਼ ਵਿਚ ਸੈਰ ਲਈ ਗਿਆ; ਉਹ ਬਹੁਤ ਹੀ ਪਿਆਰ ਅਤੇ ਤਪਾਕ ਨਾਲ ਪੇਸ਼ ਆਇਆ, ਅਤੇ ਉਸਨੇ ਮੈਨੂੰ ਵੱਖੋ-ਵੱਖ ਫੁੱਲਾਂ ਅਤੇ ਅੰਗੂਰਾਂ ਦੇ ਨਾਂ ਅਤੇ ਗੁਣਾਂ ਬਾਰੇ ਦੱਸਿਆ। ਅਚਾਨਕ ਉਸ ਦੇ ਮੂੰਹੋਂ ਨਿਕਲਿਆ, ਕਹਿ ਲਓ, ਆਪਣੇ ਸਿਰ ਨੂੰ ਠੋਰਦੇ ਹੋਏ ਉਹ ਬੋਲਿਆ: "ਤੇ ਮੈਂ ਵੀ ਕਿੰਨਾ ਬੁੱਧੂ ਹਾਂ, ਮੈਂ ਸੋਚਦਾ ਸੀ ਕਿ ਉਹ ਇਕ ਫਲਰਟ ਸੀ! ਸਪਸ਼ਟ ਹੈ ਦੂਜਿਆਂ ਲਈ ਆਪਾ ਕੁਰਬਾਨ ਕਰ ਦੇਣਾ ਬੜਾ ਮਿੱਠਾ ਅਨੁਭਵ ਹੁੰਦਾ ਹੈ।"

"ਤੁਹਾਡਾ ਕੀ ਮਤਲਬ ਹੈ?" ਮੈਂ ਪੁੱਛਿਆ।

"ਕੋਈ ਮਤਲਬ ਨਹੀਂ," ਉਸ ਨੇ ਅਚਾਨਕ ਜਵਾਬ ਦਿੱਤਾ।

ਜ਼ਿਨੈਦਾ ਮੇਰੇ ਕੋਲੋਂ ਬਚਦੀ ਸੀ; ਮੈਂ ਇਸ ਤੱਥ ਵੱਲ ਧਿਆਨ ਦਿੱਤੇ ਬਗੈਰ ਰਹਿ ਨਹੀਂ ਸਕਦਾ ਸੀ ਕਿ ਮੈਨੂੰ ਦੇਖਕੇ ਉਹ ਪਰੇਸ਼ਾਨ ਹੋ ਜਾਂਦੀ - ਉਹ ਮੱਲੋਮੱਲੀ ਮੇਰੇ ਤੋਂ ਦੂਰ ਚਲੀ ਜਾਂਦੀ - ਅਤੇ ਇਸੇ ਗੱਲ ਨੇ ਮੈਨੂੰ ਇੰਨਾ ਦੁਖੀ ਕਰ ਦਿੱਤਾ ਸੀ। ਪਰ ਉਸ ਦੀ ਨਜ਼ਰ ਤੋਂ ਓਹਲੇ ਰਹਿਣ ਅਤੇ ਦੂਰੋਂ ਉਸ ਨੂੰ ਦੇਖਣ ਦੇ ਸਿਵਾ ਮੇਰੇ ਕੋਲ ਕਰਨ ਵਾਲਾ ਹੋਰ ਕੁਝ ਵੀ ਨਹੀਂ ਸੀ। ਪਰ ਇਸ ਕੋਸ਼ਿਸ਼ ਵਿੱਚ ਮੈਂ ਹਰ ਵਾਰ ਕਾਮਯਾਬ ਨਹੀਂ ਸੀ ਹੁੰਦਾ। ਪਹਿਲਾਂ ਵਾਂਗ, ਉਸ ਵਿੱਚ ਇੱਕ ਸਮਝੋਂ-ਬਾਹਰ ਬਦਲਾਅ ਆ ਗਿਆ; ਉਸਦਾ ਚਿਹਰਾ ਵੱਖਰਾ ਲੱਗਦਾ ਸੀ, ਅਤੇ ਉਸ ਦਾ ਸਾਰਾ ਵਜੂਦ ਬਦਲਿਆ-ਬਦਲਿਆ ਸੀ। ਇਹ ਬਦਲਾਅ ਮੈਂ ਇੱਕ ਦਿਨ ਖ਼ਾਸ ਕਰਕੇ ਦੇਖਿਆ।