ਪੰਨਾ:First Love and Punin and Babúrin.djvu/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

125

"ਹਰ ਕੋਈ ਉਸ ਦੇ ਦੁਆਲੇ ਖੜ੍ਹਾ ਹੋ ਜਾਂਦਾ ਹੈ।" ਜ਼ਿਨੈਦਾ ਨੇ ਕਹਿਣਾ ਜਾਰੀ ਰੱਖਿਆ, "ਖ਼ੁਸ਼ਾਮਦ ਭਰੀਆਂ ਗੱਲਾਂ ਕਰਦਾ ਹੈ।"

"ਕੀ ਉਸ ਨੂੰ ਖ਼ੁਸ਼ਾਮਦ ਪਸੰਦ ਹੈ?" ਲੂਸ਼ਿਨ ਨੇ ਪੁੱਛਿਆ।

"ਕੀ ਇਹ ਨਾ-ਬਰਦਾਸ਼ਤਯੋਗ ਨਹੀਂ ਹੈ? ਇਹ ਟੋਕਣ ਬਿਨਾਂ ਹੋਰ ਕੁਝ ਨਹੀਂ ਕਰਦਾ। ਖ਼ੁਸ਼ਾਮਦ ਕੌਣ ਪਸੰਦ ਨਹੀਂ ਕਰਦਾ?"

"ਇੱਕ ਹੋਰ ਸਵਾਲ," ਮਾਲੇਵਸਕੀ ਨੇ ਕਿਹਾ। "ਕੀ ਰਾਣੀ ਦਾ ਕੋਈ ਪਤੀ ਹੈ?"

"ਮੈਂ ਇਸ ਬਾਰੇ ਕਦੇ ਨਹੀਂ ਸੋਚਿਆ," ਜ਼ਿਨੈਦਾ ਨੇ ਕਿਹਾ। "ਨਹੀਂ; ਕਿਉਂ ਹੋਵੇ?"

"ਬੇਸ਼ੱਕ," ਮਾਲੇਵਸਕੀ ਨੇ ਦੁਹਰਾਇਆ; "ਕਿਉਂ ਹੋਵੇ?"

"ਚੁੱਪ[1]" ਮੈਦਾਨੋਵ ਨੇ ਫ਼ਰਾਂਸੀਸੀ ਵਿੱਚ ਕਿਹਾ, ਜਿਹੜੀ ਉਹ ਬਹੁਤ ਭਿਅੰਕਰ ਬੋਲਦਾ ਸੀ।

"ਧੰਨਵਾਦ!"[2] ਜ਼ਿਨੈਦਾ ਨੇ ਕਿਹਾ। "ਇਸ ਲਈ, ਰਾਣੀ ਤਕਰੀਰਾਂ ਸੁਣਦੀ ਹੈ ਅਤੇ ਸੰਗੀਤ ਸੁਣਦੀ ਹੈ ਪਰ ਉਹ ਮਰਦਾਂ ਵਿਚੋਂ ਇਕ ਨੂੰ ਵੀ ਨਹੀਂ ਦੇਖਦੀ। ਛੱਤ ਤੋਂ ਲੈ ਕੇ ਫਰਸ਼ ਤੱਕ ਛੇ ਖਿੜਕੀਆਂ ਖੁੱਲ੍ਹੀਆਂ ਹਨ; ਅਤੇ ਉਨ੍ਹਾਂ ਦੇ ਪਿੱਛੇ ਤਾਰਿਆਂ ਨਾਲ ਭਰਿਆ ਹਨ੍ਹੇਰਾ ਅਸਮਾਨ ਹੈ ਅਤੇ ਇਕ ਵੱਡੇ-ਵੱਡੇ ਦਰੱਖਤਾਂ ਵਾਲਾ ਇੱਕ ਹਨ੍ਹੇਰਾ ਬਾਗ਼ ਹੈ। ਰਾਣੀ ਬਾਗ਼ ਵੱਲ ਦੇਖ ਰਹੀ ਹੈ। ਉੱਥੇ, ਵੱਡੇ ਦਰੱਖਤਾਂ ਦੇ ਨੇੜੇ ਇੱਕ ਫਵਾਰਾ ਹੈ; ਉਹ ਹਨ੍ਹੇਰੇ ਵਿਚ ਚਿੱਟਾ ਅਤੇ ਉੱਚਾ ਇਕ ਭੂਤ ਦੀ ਤਰ੍ਹਾਂ ਲੱਗਦਾ ਹੈ। ਗੱਲਾਂ ਅਤੇ ਸੰਗੀਤ ਦੇ ਰੌਲੇ ਵਿੱਚ ਰਾਣੀ ਨੂੰ ਪਾਣੀ ਦੀ ਛਪ-ਛਪ ਸੁਣਾਈ ਦਿੰਦੀ ਹੈ। ਉਹ ਦੇਖਦੀ ਅਤੇ ਸੋਚਦੀ ਹੈ: 'ਭੱਦਰਲੋਕੋ, ਤੁਸੀਂ ਸਾਰੇ ਚੰਗੇ, ਬੁੱਧੀਮਾਨ ਅਤੇ ਅਮੀਰ ਹੋ। ਤੁਸੀਂ ਮੇਰੇ ਦੁਆਲੇ ਘੇਰਾ ਘੱਤ ਰੱਖਿਆ ਹੈ। ਤੁਸੀਂ ਮੇਰੇ ਹਰ ਸ਼ਬਦ ਤੇ ਫ਼ਿਦਾ ਹੋ, ਤੁਸੀਂ ਮੇਰੇ ਲਈ ਤੁਰਤ ਮਰਨ ਲਈ ਤਿਆਰ ਹੋ, ਮੈਂ ਤੁਹਾਡੀ ਮਾਲਕ ਹਾਂ ਅਤੇ ਉੱਧਰ, ਫਵਾਰੇ ਦੇ ਨੇੜੇ, ਪਾਣੀ ਦੀਆਂ ਕਲੋਲਾਂ ਕੋਲ ਖੜ੍ਹਾ ਕੋਈ ਮੇਰੀ ਉਡੀਕ ਕਰ ਰਿਹਾ ਹੈ, ਜਿਸਨੂੰ ਮੈਂ ਪਿਆਰ ਕਰਦੀ ਹਾਂ। ਉਹ ਮੇਰਾ ਮਾਲਕ ਹੈ। ਉਸ ਕੋਲ ਨਾ ਤਾਂ ਵਧੀਆ ਕੱਪੜੇ ਹਨ, ਨਾ ਹੀ ਕੀਮਤੀ ਹੀਰੇ ਜਵਾਹਰ। ਉਸਨੂੰ ਕੋਈ ਨਹੀਂ ਜਾਣਦਾ, ਪਰ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ ਅਤੇ ਜਾਣਦਾ ਹੈ ਕਿ ਮੈਂ

  1. Hush!ਫ਼ਰਾਂਸੀਸੀ ਵਿੱਚ
  2. Merci!ਫ਼ਰਾਂਸੀਸੀ ਵਿੱਚ