ਪੰਨਾ:First Love and Punin and Babúrin.djvu/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

152

ਪਹਿਲਾ ਪਿਆਰ

XXII

ਚਾਰ ਸਾਲ ਬੀਤ ਗਏ। ਮੈਂ ਹੁਣੇ ਹੀ ਯੂਨੀਵਰਸਿਟੀ ਛੱਡੀ ਸੀ, ਅਤੇ ਅਜੇ ਤੱਕ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਮੈਂ ਆਪਣਾ ਕੀ ਕਰਨਾ ਹੈ, - ਕਿਹੜੇ ਬੂਹੇ ਦਸਤਕ ਦੇਣੀ ਹੈ। ਮੈਂ ਕੁਝ ਸਮਾਂ ਵਿਹਲਾ ਫਿਰਦਾ ਰਿਹਾ, ਕੁਝ ਨਹੀਂ ਕੀਤਾ। ਇਕ ਸੁਹਾਵਣੀ ਸ਼ਾਮ, ਮੈਨੂੰ ਥਿਏਟਰ ਵਿੱਚ ਮੈਦਾਨੋਵ ਮਿਲ ਗਿਆ। ਉਸਨੇ ਵਿਆਹ ਕਰਾ ਲਿਆ ਸੀ ਅਤੇ ਸਿਵਲ ਸਰਵਿਸ ਵਿੱਚ ਚਲਾ ਗਿਆ ਸੀ; ਪਰ ਮੈਨੂੰ ਉਸ ਵਿੱਚ ਕੋਈ ਤਬਦੀਲੀ ਨਜਰ ਨਹੀਂ ਆਈ। ਉਹ ਐਵੇਂ ਹੀ ਉਤੇਜਿਤ ਹੋ ਗਿਆ, ਅਤੇ ਅਚਾਨਕ ਪਹਿਲਾਂ ਵਾਂਗ ਹੀ ਉਦਾਸ ਹੋ ਗਿਆ।

"ਮੇਰਾ ਖ਼ਿਆਲ ਹੈ ਤੁਹਾਨੂੰ ਪਤਾ ਹੋਣਾ ਕਿ ਗੋਸਪੋਜ਼ਾ ਡੋਲਸਕਾਇਆ ਇਥੇ ਹੈ?” ਉਸਨੇ ਕਿਹਾ।

"ਉਹ ਕੌਣ ਹੈ?"

"ਹਲਾ, ਕੀ ਤੁਸੀਂ ਭੁੱਲ ਗਏ? ਉਹੀ, ਰਾਜਕੁਮਾਰੀ ਜ਼ੈਸੇਕਿਨਾ, ਜਿਸ ਨਾਲ ਆਪਾਂ ਸਾਰੇ ਪਿਆਰ ਕਰਦੇ ਸੀ, ਅਤੇ ਤੁਸੀਂ ਵੀ। ਸ਼ਹਿਰ ਦੇ ਬਾਹਰ, ਤੁਸੀਂ ਨੇਸਕਾਚਨਾਯਾ ਦੇ ਨਾਮ ਨਾਲ ਜਾਣਦੇ ਨੇ।"

"ਕੀ ਉਸਨੇ ਡੌਲਸਕੀ ਨਾਲ ਵਿਆਹ ਕਰਵਾ ਲਿਆ?”

"ਹਾਂ।"

"ਤੇ ਉਹ ਇਥੇ ਹੈ, ਥੀਏਟਰ ਵਿਚ?"

"ਨਹੀਂ; ਪੀਟਰਸਬਰਗ ਵਿੱਚ. ਉਹ ਕੁਝ ਦਿਨ ਪਹਿਲਾਂ ਪਹੁੰਚੀ ਸੀ। ਉਹ ਵਿਦੇਸ਼ ਜਾ ਰਹੇ ਹਨ।"

"ਪਤੀ ਕਿਹੋ ਜਿਹਾ ਹੈ?" ਮੈਂ ਪੁੱਛਿਆ।

"ਮਨਮੋਹਕ ਸਾਥੀ, ਪੈਸੇ ਵਾਲਾ। ਉਹ ਮਾਸਕੋ ਵਿਚ ਮੇਰਾ ਕੁਲੀਗ ਹੈ। ਸਮਝਦੇ ਹੋ ਨਾ, - ਉਸ ਅਫੇਅਰ ਤੋਂ ਬਾਅਦ - ਤੁਹਾਨੂੰ ਇਸ ਬਾਰੇ ਸਭ ਕੁਝ ਜ਼ਰੂਰ ਪਤਾ ਹੋਣਾ।" (ਮੈਦਾਨੋਵ ਨੇ ਮੁਸਕਰਾਉਂਦਿਆਂ ਕਿਹਾ) - "ਉਸਦੇ ਲਈ ਪਤੀ ਲੱਭ ਲੈਣਾ ਸੌਖਾ ਨਹੀਂ ਸੀ; ਬਦਨਾਮੀ ਹੋਣੀ ਹੀ ਸੀ। ਪਰ ਚਤੁਰਾਈ ਨਾਲ ਕੋਈ ਕੀ ਨਹੀਂ ਕਰ ਸਕਦਾ।