ਪੰਨਾ:First Love and Punin and Babúrin.djvu/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

80

ਪਹਿਲਾ ਪਿਆਰ

ਉਸਨੇ ਇਕ ਹਲਕੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ ਜਿਸ ਉੱਤੇ ਪੀਲੇ ਨੀਲੇ ਡਿਜ਼ਾਇਨ ਸੀ, ਉਸਦੀਆਂ ਲੰਮੀਆਂ ਜ਼ੁਲਫ਼ਾਂ ਅੰਗਰੇਜ਼ੀ ਫੈਸ਼ਨ ਵਿੱਚ ਉਸ ਦੇ ਮੋਢਿਆਂ ਤੇ ਸੁੱਟੀਆਂ ਹੋਈਆਂ ਸਨ ਜੋ ਉਸਦੀਆਂ ਗੱਲ੍ਹਾਂ ਨੂੰ ਛੂੰਹਦੀਆਂ ਸਨ। ਇਹ ਸਟਾਈਲ ਉਸ ਦੇ ਚਿਹਰੇ ਦੇ ਠੰਡੇ ਹਾਵਭਾਵ ਨਾਲ ਮੇਲ ਖਾਂਦਾ ਸੀ। ਮੇਰਾ ਪਿਤਾ ਡਿਨਰ ਤੇ ਉਸ ਦੇ ਨਾਲ ਬੈਠਾ ਸੀ, ਅਤੇ ਉਸ ਨੂੰ ਵਿਲੱਖਣ, ਸ਼ਾਂਤ ਸਨਿਮਰ ਨੇੜਤਾ ਨਾਲ ਉਸਨੂੰ ਨਵਾਜ਼ ਰਿਹਾ ਸੀ। ਉਹ ਕਦੇ ਕਦੇ ਉਸ ਵੱਲ ਵੇਖ ਲੈਂਦਾ ਸੀ, ਅਤੇ ਉਸ ਨੇ ਵੀ ਪਿਤਾ ਵੱਲ ਘੱਟ ਹੀ ਵੇਖਿਆ, ਅਤੇ ਫਿਰ ਬਹੁਤ ਹੀ ਅਜੀਬ ਗੱਲ ਵਾਪਰੀ, ਲਗਪਗ ਉਲਟੀ। ਉਹ ਫ੍ਰੈਂਚ ਵਿੱਚ ਗੱਲਬਾਤ ਕਰਨ ਲੱਗੇ, ਅਤੇ ਮੈਨੂੰ ਯਾਦ ਹੈ ਕਿ ਮੈਂ ਜ਼ਿਨੈਦਾ ਦੇ ਲਹਿਜੇ ਦੀ ਸ਼ੁੱਧਤਾ ਤੋਂ ਹੈਰਾਨ ਸਾਂ। ਰਾਜਕੁਮਾਰੀ ਨੇ ਪਹਿਲਾਂ ਵਾਲੀ ਬੇਪਰਵਾਹੀ ਅਤੇ ਖੁਸ਼ੀ ਨਾਲ ਮੇਜ਼ ਤੇ ਵਿਹਾਰ ਕੀਤਾ। ਰੱਜ ਕੇ ਖਾਧਾ, ਅਤੇ ਪਕਵਾਨਾਂ ਦੀ ਪ੍ਰਸ਼ੰਸਾ ਕੀਤੀ। ਉਸ ਨੇ ਸਪੱਸ਼ਟ ਤੌਰ ਤੇ ਮੇਰੀ ਮਾਂ ਨੂੰ ਬੋਰ ਕਰ ਦਿੱਤਾ, ਜੋ ਉਸ ਨੂੰ ਉਦਾਸ ਅਕੇਵੇਂ ਦੀ ਆਵਾਜ਼ ਵਿਚ ਜਵਾਬ ਦਿੰਦੀ ਰਹੀ। ਸਮੇਂ ਸਮੇਂ ਤੇ ਮੇਰੇ ਪਿਤਾ ਦੇ ਚਿਹਰੇ ਤੇ ਹਲਕੀਆਂ ਜਿਹੀਆਂ ਤਿਊੜੀਆਂ ਵਿਖਾਈ ਦੇ ਜਾਂਦੀਆਂ।

ਜ਼ਿਨੈਦਾ ਵੀ ਮੇਰੀ ਮਾਂ ਨੂੰ ਚੰਗੀ ਨਾ ਲੱਗੀ। "ਉਹ ਤਾਂ ਘਮੰਡ ਦੀ ਪੰਡ ਹੈ," ਅਗਲੇ ਮਾਂ ਨੇ ਕਿਹਾ ਸੀ। "ਤੇ ਉਹ ਮਾਣ ਕਾਹਦਾ ਕਰਦੀ ਹੈ, ਮੈਂ ਹੈਰਾਨ ਹਾਂ, avec sa mine de grisette!"[1]

"ਸਪੱਸ਼ਟ ਹੈ ਕਿ ਤੁਸੀਂ ਕਦੇ ਵੀ ਕਿਸੇ ਗ੍ਰਿਜੈੱਟ ਨੂੰ ਨਹੀਂ ਵੇਖਿਆ," ਪਿਤਾ ਨੇ ਕਿਹਾ।

"ਇਸ ਦੇ ਲਈ ਰੱਬ ਦਾ ਸ਼ੁਕਰ ਹੈ!"

"ਸ਼ੁਕਰ ਤਾਂ ਠੀਕ ਹੈ, ਬੇਸ਼ੱਕ; ਪਰ, ਇਸ ਤਰ੍ਹਾਂ ਬਿਨਾਂ ਦੇਖੇ ਤੁਸੀਂ ਉਨ੍ਹਾਂ ਬਾਰੇ ਨਿਰਣਾ ਕਿਵੇਂ ਕਰ ਸਕਦੇ ਹੋ?"

ਜ਼ਿਨੈਦਾ ਨੇ ਮੇਰੇ ਵੱਲ ਉੱਕਾ ਕੋਈ ਧਿਆਨ ਨਹੀਂ ਦਿੱਤਾ। ਡਿਨਰ ਤੋਂ ਥੋੜ੍ਹੀ ਦੇਰ ਬਾਅਦ ਹੀ ਰਾਜਕੁਮਾਰੀ ਜਾਣ ਲਈ ਉਠ ਖੜ੍ਹੀ ਹੋਈ।

"ਮੈਂ ਤੁਹਾਡੇ ਕੋਲੋਂ ਸੁਰੱਖਿਆ ਦੀ ਉਮੀਦ ਰੱਖਾਂਗੀ, ਮਾਰੀਆ ਨਿਕੋਲਾਏਵਨਾ, ਪਿਓਤਰ ਵਸੀਲੀਇਚ," ਉਹ ਕਹਿ ਰਹੀ ਸੀ। "ਮੈਂ ਕੀ ਕਰ ਸਕਦੀ ਹਾਂ? ਉਹ ਸਮੇਂ ਹੀ ਵੱਖਰੇ ਸਨ, ਪਰ ਉਹ ਬੀਤ ਗਏ ਹਨ।

  1. ਮਜ਼ਦੂਰ ਔਰਤ ਜਿਹੀ ਸ਼ਕਲ (ਫ਼ਰਾਂਸੀਸੀ ਵਿੱਚ ਗ੍ਰਿਜੈੱਟ ਸ਼ਬਦ ਮਜ਼ਦੂਰ ਔਰਤ ਲਈ ਵਰਤਿਆ ਜਾਂਦਾ ਹੈ)