ਅੱਗੇ ਹੋਏ ਉਹ ਗੋਲੀਆਂ ਮਾਰਦੇ ਸੱਨ । ਅਸੀ ਕੋਲਿਆਂ ਨਾਲ ਜਵਾਬ ਦਿਤਾ । ਜਖਮੀ ਹੋਏ ਗਏ ਕਈ ਜਵਾਨ ਭਾਂਵੇ । ਅੱਧੀ ਰਾਤ ਸਾਡੇ ਉਤੇ ਹੋਊ ਧਾਵਾੱ । ਵਿਚ ਸ਼ੈਹਰ ਦੇ ਵੀਰਨੋਂ ਪਵੇ ਰੋਲਾ । ਜਦੱ ਪਲਟੱਣਾਂ ਤਿਯਾਰ ਬਰ ਤਿਆਰ ਹੋ ਗਏ । ਰੋਕੇ ਦਿਸਨ ਵੀਰੋ ਚਾਰੇ ਬਾਰ ਸਾਡੇ । ਸੱਦ ਬੋਟ ਲੜਾਈ ਦੇ ਜਮਾ ਕੀਤੇ । ਖ਼ਬਰ ਨਹੀ ਕਿਥੋਂ ਆਦਮ ਟੁੱਟ ਆਯਾ । ਕਿੰਗ ਜਾਰਜ, ਤਾਂਈ ਅਸੀਂ ਤਾਰ ਭੇਜੀ । ਤਾਰਾਂ ਭੇਜੀਆਂ ਡੀਉਕ ਕਨਾਟ ਵਲੇ । ਅਸੀਂ ਸੋਚਾਂਗੇ ਤੁਸਾਂ ਦੀ ਹਾਲ ਵਲੋਂ । ਅਸੀਂ ਮਰ ਰਹੇ ਉਧਰ ਸੋਚ ਹੋਵੇ । ਅਸੀਂ ਤਾਰ ਪਰ ਤਾਰ ਖੜਕੌਣ ਲੱਗੇ । ਹਮ ਤੋ ਕੁਛ ਨਹੀਂ ਕਰ ਸਕਦੇ ਮਦਦ ਤੁਮਰੀ । ਯਾਰੋ ਕਿਹਾ ਅੰਧੇਰੀ ਨੇ ਜ਼ੋਰ ਪਾਇਆ । ਹਰ ਇੱਕ ਤਰਫ਼ ਤਿਆਰੀਆਂ ਮਾਰਨੇ ਦੀਆਂ । ਲੱਖਾਂ ਕੱਟ ਮੁਸੀਬਤਾਂ ਅਸੀਂ ਆਏ । ਜਿਸ ਦੀ ਲਈ ਜਾਨਾਂ ਬੇਚ ਰਹੇ ਲੜਦੇ । ਤੋਪਾਂ ਬੀੜੀਆਂ ਅਸਾਂ ਨਿਰ ਦੋਸ਼ਿਆਂ ਤੇ । ਅਸੀਂ ਤਿੰਨ ਸੌ ਬਿਨਾਂ ਹਥੱਯਾਰ ਹਿੰਦੀ । ਕੇਹੜਾ ਜਮਿਯਾਂ ਸੀ ਸਾਨੂੰ ਮੋੜ ਦਿੰਦਾ । ਤਾਕਤ ਕੀ ਸੀ ਕਨੇਡੇ ਦੇ ਬੋਲਣੇ ਦੀ । ਮੁੱਦਾ ਅੱਜ ਭੇਦ ਸਾਰਾ ਜ਼ਾਹਰ ਹੋਇਆ । ਕਾਬੁਲ ਵਿੱਚ ਭਾਈਆਂ ਨਾਲ ਅਸੀਂ ਲੜਦੇ । ਅਸੀਂ ਚੀਨ ਅਫਰੀਕਾ ਨੂੰ ਫ਼ਤੇ ਕੀਤਾ । ਭਾਈਆਂ ਨਾਲ ਲੜਕੇ ਅਸੀਂ ਵੈਰ ਪਾਇਆ । ਖਾ ਖਾ ਗੋਲੀਆਂ ਰਾਜ ਨੂੰ ਕੈਮ ਕੀਤਾ ।
|
ਜੇਹੜੇ ਦਿਸਦੇ ਸਨ ਡਾਹਢੇ ਯਾਰ ਸਾਨੂੰ।। ਨਜ਼ਰ ਆ ਗਈ ਭੇਡਾਂ ਦੀ ਡਾਰ ਸਾਨੂੰ।। ਐਪਰ ਜਿੱਤ ਦਿੱਤੀ ਕਰਤਾਰ ਸਾਨੂੰ ।। ਇਸ ਗਲੱ ਦੀ ਨਂਹੀ ਸੀ ਸਾਰ ਸਾਨੂੰ ।। ਸਾਰਾ ਹਾਲ ਦਿਸੇ ਸੁਬਾੱਹ ਸਾਰ ਸਾਨੂੰ ।। ਆਦਮ ਨਜ਼ਰ ਆਵੇ ਬੇ ਸ਼ੁਮਾਰ ਸਾਨੂੰ।। ਦਿਸੇ ਲਸ਼ਕਦੀ ਤੇਜ ਤਲਵਾਰ ਸਾਨੂੰ।। ਮੌਤ ਪਈ ਤੱਕੇ ਝਾਤੀ ਮਾਰ ਸਾਨੂੰ।। ਖੜੇ ਦੇਖਦੇ ਲੋਕ ਹਜ਼ਾਰ ਸਾਨੂੰ।। ਰਖੱ ਜਾਣਦਾ ਜੇ ਵਫ਼ਾਦਾਰ ਸਾਨੂੰ।। ਅਸੀਂ ਮਰਦੇ ਹਾਂ ਬਿਨਾਂ ਮਦਦਗਾਰ ਸਾਨੂੰ।। ਇਹ ਜਵਾਬ ਦੇਵੇ ਸ੍ਰਕਾਰ ਸਾਨੂੰ।। ਬਸ ਦਿਸ ਪਏ ਭੈੜੇ ਆਸਾਰ ਸਾਨੂੰ।। ਅੱਜ ਸਾਂਭੇ ਅੰਗ੍ਰੇਜ਼ੀ ਸ੍ਰਕਾਰ ਸਾਨੂੰ।। ਇਹ ਜਵਾਬ ਆਇਆ ਆਖਰਕਾਰ ਸਾਨੂੰ।। ਚਾਰੋਂ ਤਰਫ ਦਿਸੇ ਧੰਦੂਕਾਰ ਸਾਨੂੰ ।। ਕੋਈ ਦਿਸਦਾ ਨਹੀਂ ਮਦਦਗਾਰ ਸਾਨੂੰ।। ਅੱਗੇ ਦੁਖ ਤੇ ਦੁਖ ਹਜ਼ਾਰ ਸਾਨੂੰ।। ਭੁੱਲ ਗਈ ਅੰਗ੍ਰੇਜ਼ੀ ਸ੍ਰਕਾਰ ਸਾਨੂੰ।। ਦਿੰਦੇ ਦੁੱਖ ਡਾਹਢੇ ਸਿਤਮਗਾਰ ਸਾਨੂੰ।। ਮਾਰਨ ਆ ਗਏ ਕਈ ਹਜ਼ਾਰ ਸਾਨੂੰ।। ਗਵਰਮਿੰਟ ਹੁੰਦੀ ਮਦਦਗਾਰ ਸਾਨੂੰ।। ਜੇ ਫਰੰਗ ਨਾਂ ਕਰਦਾ ਖੁਆਰ ਸਾਨੂੰ।। ਦੇਵੇ ਦੁੱਖ ਏਹ ਆਪ ਬਦਕਾਰ ਸਾਨੂੰ।। ਭੁੱਲੀ ਨਹੀਂ ਚਤਰਾਲ ਦੀ ਵਾਰ ਸਾਨੂੰ।। ਸਾਡੇ ਕਰਤਬਾਂ ਨੇ ਲਿਆ ਮਾਰ ਸਾਨੂੰ।। ਭਰਨੀ ਪਈ ਕੀਤੀ ਸਾਡੀ ਕਾਰ ਸਾਨੂੰ।। ਜ਼ਾਲਮ ਨਜ਼ਰ ਆਇਆ ਦਗੇਦਾਰ ਸਾਨੂੰ।। |
ਪੰਨਾ:Ghadar Di Goonj.pdf/18
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
