ਸਮੱਗਰੀ 'ਤੇ ਜਾਓ

ਪੰਨਾ:Ghadar Di Goonj.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੂਨ ਸੁਕਿਆ ਨਹੀਂ ਸਾਡਾ ਜਿਮੀ ਉਤੋਂ ।

ਜਾਨਾਂ ਵੇਚ ਬੈਠੇ ਯਾਰੋ ਭੰਗ ਭਾੜੇ ।

ਯਾਰੋ ਜੀਉਣੇ ਦਾ ਕਾਹਦਾ ਹੱਜ ਸਾਡਾ ।

ਸਾਡਾ ਹੱਕ ਕੀਏ ਮੁਲਕਾਂ ਦੂਜਿਆਂ ਚੋ ।

ਆਪੇ ਕਰੇ ਇਜਤ ਸਾਰਾ ਜੱਗ ਸਾਡੀ ।

ਸਾਡਾੱ ਰਾਜ ਹੋਵੇ ਸਾਡਾ ਭਾਗ ਹੋਵੇ ।

ਫੈਦਾ ਨਹੀਂ ਦੂਜੇ ਦੇਸ਼ੀ ਆਉਣੇ ਦਾ ।

ਪੈਸਾ ਬੌਹਤ ਯਾਰੋ ਸਾਡੇ ਦੇਸ਼ ਅੰਦ੍ਰ ।

ਵਿਦਵਾਨ ਰੁਲਦੇ ਜੇੱਲਾਂ ਵਿੱਚ ਸਾਡੇ ।

ਲਖਾਂ ਜੰਗ ਕੀਤੇ ਖਾਤ੍ਰ ਦੁਸ਼ਮਣਾਂ ਦੀ ।

ਜੇਕਰ ਬੋਲਦੇ ਹਾਂ ਬਾਗ਼ੀ ਕੈਹਣ ਸਾਨੂੰ ।

ਭੁਖੇ ਮਰਦੇ ਹਾਂ ਕਾਲ ਪਲੇਗ ਪਾਈ ।

ਹਿੰਦੋਸਤਾਨੀਓਂ ਹੁਣ ਕੇਹੀ ਡੇਰ ਲਾਈ ।

ਚਲੋਂ ਗਦਰ ਕਰੀਏ ਚੱਲ ਮੁਲਕ ਅੰਦ੍ਰ ।

ਮਾਰ ਮਾਰ ਭਰਾਵਾਂ ਦੇ ਘਾਣ ਲਾਹੇ ।

ਖਾ ਖਾ ਗੋਲੀਆਂ ਲੜੇ ਫਰੰਗ ਬਦਲੇ ।

ਪੜ੍ਹਨੇ ਸੁਣਨ ਵਾਲੋ ਹਿੰਦੋਸਤਾਨ ਵੀਰੋ ।

ਕਸਮਾਂ ਖਾਲੀਆਂ ਅਸਾਂ ਨੇ ਬੈਠੱ ਗੋਸੇ ।

ਆਓ ਹਿੰਦੀਓ ਰਲਕੇ ਗਦਰ ਕਰੀਏ ।


ਸਾਡੇ ਵੀਰਨੋਂ ਤੁਸਾਂ ਬੇ ਖਤਰ ਰੈਹਿਣਾਂ ।

ਜਿਵੇਂ ਅਸਾਂ ਨੂੰ ਇਨੀ ਤਕਲੀਫ਼ ਦਿਤੀ ।

ਸਿਧਾਂ ਕੀਤੀਆਂ ਅਸਾਂ ਨੇ ਦੇਸ਼ ਵਾਲੀ ।

ਚੁੱਪਚਾਪ ਨਹੀਂ ਬੈਠਦੇ ਦੇਖ ਲੈਣਾਂ ।

ਅਸੀਂ ਤੱਲੀ ਪਰ ਰਖਿਆ ਸੀਸ ਆਪਣਾਂ ।

ਜਿਉਂਦੀ ਜਾਨ ਨਹੀਂ ਹੱਟਦੇ ਪਿਛਾਂ ਕਦੇ ।

ਕਰਦੇ ਮਿਨਤ ਨਹੀਂ ਅਸੀਂ ਬਦਸਲੂਕੀ ਹੁਣ ।

ਧੱਨ ਲੱਗ ਚੁਕਾ ਮਨ ਭੀ ਆਈ ਏਥੇ ।

ਪਏ ਦੁੱਖ ਸੀ ਬੇ ਸ਼ੁਮਾਰ ਸਾਨੂੰ ।।

ਵੀਰੋ ਅਜ ਲੱਗੀ ਖਬਰ ਸਾਰ ਸਾਨੂੰ ।।

ਦੁੱਰੇ ਦੁੱਰੇ ਕਰਦਾ ਸਨਸਾਰ ਸਾਨੂੰ ।।

ਮੁਲਕ ਵਿੱਚ ਲੱਗਣ ਧੱਕੇ ਚਾਰ ਸਾਨੂੰ ।।

ਮੁਲਕੀ ਰਾਜ ਹੋਵੇ ਖ਼ੁਦ ਮੁਖਤਾਰ ਸਾਨੂੰ ।।

ਫੇਰ ਕਰੇ ਹਰ ਇੱਕ ਕਿਉਂਨਾਂਪਿਯਾਰ ਸਾਨੂੰ।।

ਲੱਗੀ ਅੱਜ ਹੈ ਠੀਕ ਵਿਚਾਰ ਸਾਨੂੰ ।।

ਲੁੱਟੀ ਜਾਵੇ ਫਰੰਗੀ ਸ੍ਰਕਾਰ ਸਾਨੂੰ ।।

ਕਰਨੀ ਮਿਲੇ ਨਾਂ ਹਾਲ ਪੁਕਾਰ ਸਾਨੂੰ ।।

ਤਾਂਹੀ ਪਈ ਬਾਜ਼ੀ ਵਿਚੋ ਹਾਰ ਸਾਨੂੰ ।।

ਜ਼ਰਾ ਪੁਛਦੇ ਨਹੀਂ ਖਬਰ ਸਰ ਸਾਨੂੰ ।।

ਕਰਦੇ ਦੇਸ਼ ਪਰਦੇਸ਼ ਖੁਆਰ ਸਾਨੂੰ ।।

ਦੁਸ਼ਮਣ ਕਈ ਕਰ ਚੁਕਾ ਹੈ ਵਾਰ ਸਾਨੂੰ ।।

ਲੱਗੀ ਅਜ ਪੰਜਾਬੀਓ ਸਾਰ ਸਾਨੂੰ ।।

ਆਈ ਜ਼ਰਾ ਨਾਂ ਸੋਚ ਵਿਚਾਰ ਸਾਨੂੰ ।।

ਯਾਰੋ ਲਿਆ ਭੁਲੇਖੇ ਨੇ ਮਾਰ ਸਾਨੂੰ ।।

ਕੋਈ ਦਸੋ ਖਾਂ ਨੇਕ ਵਿਚਕਾਰ ਸਾਨੂੰ ।।

ਕਰਨਾਂ ਪਵੇਗਾ ਯੁਧ ਬਲਕਾਰ ਸਾਨੂੰ ।।

ਹੋਣਾਂ ਗਦਰ ਬਿਨ ਨਹੀਂ ਛੁਟਕਾਰ ਸਾਨੂੰ ।।


ਅਸੀਂ ਆਪਣੇ ਹੱਥ ਦਿਖਾ ਦਿਆਂਗੇ ।।

ਫੱਲ ਏਸਦਾ ਅਸੀਂ ਚਖਾ ਦਿਆਂਗੇ ।।

ਚਲਕੇ ਮੁਲਕ ਅੰਦ੍ਰ ਡੇਰਾ ਲਾ ਦਿਆਂਗੇ ।।

ਆਫਤ ਕੋਈ ਨਾਂ ਕੋਈ ਲਿਆ ਦਿਆਂਗੇ ।।

ਕੇਰਾਂ ਹਿੰਦ ਵਿੱਚ ਗਦਰ ਮਚਾ ਦਿਆਂਗੇ ।।

ਜਿਨਾਂ ਜੋਰ ਲਗੂ ਵਾਹ ਲਾ ਦਿਆਂਗੇ ।।

ਡੰਡਾ ਮਾਰਕੇ ਮੂੰਹ ਭਵਾ ਦਿਆਂਗੇ ।।

ਕੈਹਿੰਦਾ ਸੀਸ ਬਾਕੀ ਏਹ ਭੀ ਲਾ ਦਿਆਂਗੇ ।।