ਪੰਨਾ:Hakk paraia.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲਕ ਸੋਚੀ ਪੈ ਗਿਆ : ਮੈਨੂੰ ਇਹ ਗੱਲ ਮਿਸਰ ਸਾਹਵੇਂ ਨਹੀਂ ਸੀ ਕਰਨੀ ਚਾਹੀਦੀ । ਹੁਣ ਇਹਨੂੰ ਕੀ ਜਵਾਬ ਦਿਆਂ । ਆਪਣੇ ਮੂੰਹੋਂ ਕਿਵੇਂ ਦਸਾਂ ਕਿ ਮੈਨੂੰ ਇਸ ਨਾਨਕ ਨੇ ਨਵਾਬ ਕੋਲੋਂ... ..ਨਹੀਂ ਨਹੀਂ ਇਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ, ਸੋਚ ਮਲਕ ਨੇ ਬੜੀ ਹੁਸ਼ਿਆਰੀ ਨਾਲ ਪੈਂਤੜਾ ਬਦਲ ਲਿਆ : ਉਹ ਮੇਰੀ ਹੀ ਨਹੀਂ ਸਾਰੇ ਹਿੰਦੁਆਂ ਦੀ ਹੱਤਕ ਕਰ ਰਿਹਾ ਏ । ਉਹ ਹਿੰਦੂ ਹੋ ਕੇ ਹਿੰਦੂ ਧਰਮ ਨੂੰ ਨਿੰਦਦਾ ਫਿਰਦਾ ਏ । ਮੁਸਲਮਾਨ ਨੂੰ ਸਾਥੀ ਬਣਾਈ ਫਿਰਦਾ ਏ, ਉਹਦੇ ਨਾਲ ਇਕੱਠਾ ਖਾਂਦਾ ਪੀਂਦਾ ਏ। ਏਹਨੇ ਹਿੰਦੂ ਧਰਮ ਭਰਸ਼ਟ ਕਰ ਦਿਤਾ ਏ । ਨੀਵੀਆਂ ਜ਼ਾਤਾਂ ਦੇ ਹਿੰਦੂਆਂ ਦਾ ਦਿਮਾਗ ਖ਼ਰਾਬ ਕਰ ਰਿਹਾ ਏ ॥ ਉਹਨਾਂ ਨੂੰ ਕਹਿੰਦਾ ਏ ਤੁਸੀਂ ਕਿਸੇ ਤੋਂ ਹੀਨ ਨਹੀਂ ਕਿਸੇ ਤੋਂ ਮਾੜੇ ਨਹੀਂ... ਇਹੋ ਜਿਹੇ ਬੰਦੇ ਨੂੰ ਨਗਰ ਵਿਚ ਨਹੀਂ ਰਹਿਣ ਦੇਣਾ ਚਾਹੀਦਾ ।"

“ਸੋਚ ਆਖਦੇ ਹੋ ਮਹਾਰਾਜ । ਅਜਿਹੇ ਫਕੀਰ ਦਾ ਨਗਰ ਵਿਚ ਰਹਿਣਾ ਦੁਖਦਾਇਕ ਹੈ ' ਮੈਨੂੰ ਜੋ ਹੁਕਮ ਕਰੋ ਮੈਂ ਹਾਜ਼ਰ ਹਾਂ । ਮੇਰੇ ਲਈ ਏਹ ਤੇ ਮਾਮੂਲੀ ਜਿਹਾ ਕੰਮ ਏ । ਲੋਕੀ ਤੇ ਪਹਿਲੇ ਹੀ , ਉਹਦੇ ਖਿਲਾਫ਼ ਨੇ ।"

"ਨਹੀਂ ਮਿਸਰ ! ਪਾਸਾ ਪਲਟ ਚੁਕਾ ਏ । ਹੁਣ ਬਹੁਤੇ ਲੋਕ ਉਹ ਨਾਲ ਨੇ । ਸ਼ਹਿਜ਼ਾਦੇ ਦੀ ਜਾਨ ਬਚਾਣ ਕਾਰਨ ਨਵਾਬ ਵੀ ਉਹਦਾ ਮੁਤਾ ਹੋ ਚੁਕਾ ਏ ।"

"ਉਹਦੇ ਨਾਲ ਨੀਚ-ਕਮੀਨ ਹੀ ਨੇ ਮਹਾਰਾਜ । ਬੰਦਾ ਕੋਈ ਭਲਾ ਉਚੀਆਂ ਜ਼ਾਤਾਂ ਵਾਲੇ ਉਹਦੇ ਨਾਲ ਕਿਵੇਂ ਹੋ ਸਕਦੇ ਨੇ ? ਉਹ ਤੇ ਉਹਨਾਂ ਦਾ ਦੁਸ਼ਮਣ ਏ । ਕਲ ਦਵਾਰਕਾ ਜੀ ਤੋਂ ਅਇਆ ਪਰੋਹਿਤ ਚਰਨਦਾਸ ਕਹਿ ਰਿਹਾ ਸੀ ਕਿ ਨਾਨਕ ਲੋਕਾਂ ਨੂੰ ਪਠੇ ਰਾਹ ਪਾ ਰਿਹਾ ਏ ਜੇ ਇਹਨੂੰ ਰੋਕਿਆ ਨਾ ਗਿਆ ਤਾਂ ਹਿੰਦੂ ਧਰਮ ਤਬਾਹ ਹੋ ਜਾਏਗਾ। ਇਹਦਾ ਕੋਈ ਬੰਦੋਬਸਤ ਹੋਣਾ ਚਾਹੀਦਾ ਏ ।"

"ਸੱਚ ।"

“ਹਾਂ ਮਹਰਾਜ ਜੇ ਆਖੋ ਤਾਂ ਚਰਨਦਾਸ ਹੋਰਾਂ ਨੂੰ ਬੁਲਾ ਲਿਆਵਾਂ । ਉਹਨਾਂ ਨਾਲ ਗੱਲ ਕਰ ਲਉ।

੧੨੫