ਪੰਨਾ:Hakk paraia.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਰੜੇ ਦਾ ਨਾਂ ਯਾਦ ਆਉਂਦਿਆ ਹੀ ਧੰਨੇ ਦੇ ਰੋਮ ਰੋਮ ਵਿਚ ਤਰਾਟਾਂ ਪੈਣ ਲਗ ਪਈਆਂ ਕੋਰੜੇ ਖਾ ਖਾ ਕੇ ਉਹਦਾ ਜਿਸਮ ਅੰਬਿਆਂ ਪਿਆ ਸੀ। ਹਾਂ ...ਏ . ਏ ਇਕ ਠੰਡੀ ਆਹ ਭਰਦਿਆ ਉਸ ਅੱਖਾਂ ਮੀਟ ਲਈਆਂ ਰਾਤ ਦਾ ਨਜ਼ਾਰਾ ਪ੍ਰਤਖ ਉਸ ਦੀਆਂ ਅੱਖਾਂ ਸਾਹਵੇ ਆ ਖਲੋਤਾ। ਚਾਰੇ ਪਾਸਿਓਂ ਬੰਦ ਗੁਦਾਮ ਦੇ ਵਿਚਕਾਰਲੇ ਕਮਰੇ ਵਿਚ ਉਹ ਚਾਰ ਬੰਦਿਆਂ ਵਿਚਕਾਰ ਨੰਗ ਪਨੰਗਾ ਘਿਰਿਆਂ ਖੜਾ ਕੰਬ ਰਿਹਾ ਸੀ। ਉਹਨਾਂ ਚਹੁੰ ਬੰਦਿਆਂ ਦੇ ਹੱਥਾਂ ਵਿਚ ਤੇਲ ਭਿੱਜੇ ਚਮੜੇ ਦੇ ਕੋਰੜੇ ਸਨ । ਧੰਨਾ ਕਦੇ ਉਹਨਾਂ ਬੰਦਿਆਂ ਦੇ ਮਜ਼ਬੂਤ ਫਰਕਦੇ ਡੌਲਿਆ ਵਲ ਵੇਖਦਾ, ਤੇ ਕਦੇ ਉਹਨਾਂ ਦੇ ਹਥ ਵਿਚ ਫੜੇ ਚਮੜੇ ਦੇ ਕੋਰੜਿਆਂ ਵਲ ਤੇ ਕਦੇ ਉਹਨਾਂ ਦੀਆਂ ਅੱਖਾਂ 'ਚੋਂ ਕੁੱਝ ਲੱਭਣ ਦਾ ਯਤਨ ਕਰਦਾ ਸੀ ।

ਕਦੀ ਕਿੰਨੀ ਦੇਰ ਤੋਂ ਉਹ ਚਾਰੇ ਬੰਦੇ ਤਿਆਰ-ਬਰ ਤਿਆਰ ਖੜੇ ਸਨ । ਪਈ ਨਾਲੋਂ ਉਗਰੀ ਦਾ ਭੈਅ ਜ਼ਿਆਦਾ ਹੁੰਦਾ ਹੈ । ਉਸ ਨੂੰ ਜਾਪਦਾ ਪਿਆ ਸੀ ਕਿ ਉਹਨਾਂ ਦੇ ਹੱਥਾਂ ਵਿਚ ਫੜੇ ਕਰੜੇ ਉਸ ਦੇ ਜਿਸਮ ਤੇ ਪੈ ਰਹੇ ਸਨ । ਉਹ ਤ੍ਰੇਲੀਉ ਤ੍ਰੇਲੀ ਹੋ ਗਿਆ।

ਪਤਾ ਨਹੀਂ ਉਹਦੇ ਮਨ ਵਿਚ ਕੀ ਆਈ ਹਥ ਜੋੜ ਉਹਨਾਂ ਚੰਹੁਆੰ ਬੰਦਿਆਂ ਵਲ ਬੜੀ ਅਜ਼ਿੱਜ-ਨਜ਼ਰੇ ਝਾਕਦਿਆਂ ਉਸ ਪੁਛਿਆ 'ਤੁਸੀਂ ਮੈਨੂੰ ਮਾਰੋਗੇ ? ਉਸ ਦੇ ਇਸ ਸਵਾਲ ਤੇ ਉਹ ਸਾਰੇ ਹੀ ਹੱਸ ਪਏ ਸਨ। ਉਹ ਕੱਚਾ ਜਿਹਾ ਗਿਆ ਤੇ ਫ਼ੇਰ ਮਨ ਹੀ ਮਨ ਵਿਚ ਸੋਚਣ ਲਗਾ ਇਹ ਵੀ ਕੋਈ ਪੁਛਣ ਵਾਲੀ ਗੱਲ ਏ ! ਪਰ ..ਇਹ ਮੈਨੂੰ ਕਿਉਂ ਮਾਰਨਗੇ, ਮੈਂ ਇਹਨਾਂ ਦਾ ਕੀ ਵਿਗਾੜਿਆ ? ਇਹਨਾਂ ਨੂੰ ਤੇ ਮੈਂ ਕੁੱਝ ਨਹੀਂ ਆਖਿਆ, ਇਹਨਾਂ ਦਾ ਮੇਰਾ ਕਾਹਦਾ ਵੈਰ ਏ ।' ਕਮਰੇ ਵਿਚ ਹੋਏ ਖੜਾਕ ਕਾਰਨ ਉਹ ਦੀ ਸੋਚ ਲੜੀ ਟੁੱਟ ਗਈ ਸੀ । ਉਸ ਡਰਦਿਆ ਡਰਦਿਆਂ ਉਸ ਪਾਸੇ ਵੇਖਿਆ, ਜਿਧਰ ਖੜਾਕ ਹੋਇਆ ਸੀ 'ਕਿਤੇ ਉਹ ਨਾ ਆ ਗਿਆ ਹੋਵੇ ਜਿਦੇ ਹੁਕਮ ਨੂੰ ਇਹ ਉਡੀਕ ਰਹੇ ਨੇ, ਸੋਚ ਉਹ ਕੰਬਣ ਲਗ ਪਿਆ | ਪਰ ਜਦੋਂ ਉਸ ਪਾਸਿਉ ਆਉਂਦਾ ਕੋਈ ਨਾ ਦਿਸਿਆ ਤਾਂ ਉਹਦੇ ਮਨ ਨੂੰ ਕੁੱਝ ਧਰਵਾਸ ਆ ਗਈ । 'ਰੱਬ ਕਰੇ ਉਹ ਆਵੇ ਹੀ ਨਾ' ਉਹ ਹਥ ਜੋੜ ਰੱਬ ਅੱਗੇ ਅਰਦਾਸ ਕਰਨ ਲਗ ਪਿਆ ।

ਪੰਰਤੂ ਅਰਦਾਸ ਲਈ ਜੁੜੇ ਓਹਦੇ ਹੱਥ ਅਜੇ ਖੁਲੇ ਨਹੀਂ ਸਨ ਜਦੋਂ

੨੦