ਪੰਨਾ:Hakk paraia.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧਾਂਦਿਆਂ ਆਖਿਆ ; "ਅਬ ਤੋ ਜਾਮ ਦੇਨਾ ਹੀ ਹੋਗਾ।"

ਜਨਕ ਨੇ ਨੱਕ ਮੂੰਹ ਵਟਦਿਆਂ ਬੋਤਲ ਫੜ ਲਈ । ਜਾਮ ਭਰ ਚੁਪ ਚਾਪ ਮਲਕ ਵਲ ਵਧਾ ਦਿਤਾ। ਉਸ ਵਲ ਵੇਖਿਆ ਤਕ ਵੀ ਨਾ। ਪਰ ਮਲਕ ਨੇ ਬੜੀ ਅਦਾ ਨਾਲ ਜਾਮ ਕਬੂਲ ਪਿਆਲਾ ਮੂੰਹ ਨੂੰ ਲਾਇਆ ਤੇ ਇਕੋ ਘੁੱਟ ਵਿਚ ਖ਼ਾਲੀ ਕਰ ਜਨਕ ਵਲ ਵਧਾਂਦਿਆਂ ਬੋਲਿਆ : “ਏਕ ਔਰ ਜਾਨ ।"

ਜਨਕ ਨੇ ਇਕ ਜਾਮ ਹੋਰ ਭਰ ਦਿਤਾ । ਮਲਕ ਉਹ ਵੀ ਗਟਾਗਟ ਪੀ ਗਿਆ ਤੇ ਫੇਰ ਪਿਆਲਾ ਉਸ ਵਲ ਵਧਾਂਦਾ ਹੋਇਆ ਬੋਲਿਆ : "ਏਕ ਔਰ ।"

ਜਨਕ ਅਡੋਲ ਖੜੀ ਰਹੀ ।

"ਦੋ ਨਾ ਜਾਨ, ਤੁਮ ਬਹੁਤ ਹੱਛੀ ਹੋ । ਏਕ ਜਾਮ... ਸਿਰਫ਼...ਏਕ ਜਾਮ ਔਰ । ਵਾਅਦਾ ਕਰਤਾ ਹੂੰ ਫਿਰ ਔਰ ਨਹੀਂ ਮਾਂਗਤਾ ।

"ਪੱਕੀ ਬਾਤ ਕਹਿ ਜਨਕ ਨੇ ਇਕ ਹੋਰ ਜਾਮ ਭਰ ਦਿਤਾ।

“ਯੇਹ ਜਾਮ ਤੁਮ੍ਹਾਰੇ ਨਾਮ ਭਰਿਆ ਪਿਆਲਾ ਜਨਕ ਦੇ ਸਾਹਮਣੇ ਕਰ, ਮਲਕ ਨੇ ਆਖਿਆ ਤੇ ਫੇਰ ਇਕੋ ਡੀਕ ਨਾਲ ਪਿਆਲਾ ਖਾਲੀ ਕਰ ਕੇ ਵਗਾਹ ਮਾਰਿਆ।

"ਤੁਮ ਬਹੁਤ ਹੱਛੀ ਹੋ, ਜਾਨ, ਤੁਮ ਬਹੁਤ ਹੁਸੀ · , ਕਹਿੰਦਾ ਕਹਿੰਦਾ ਮਲਕ ਰੁਕ ਗਿਆ । ਉਸ ਨੂੰ ਇੰਝ ਲੱਗਾ ਜਿਵੇਂ ਕੋਈ ਨਵੀਂ ਸ਼ਕਤੀ ਉਹਦੇ ਜਿਸਮ ਵਿਚ ਪ੍ਰਵੇਸ਼ ਕਰ ਰਹੀ ਸੀ । ਉਹਦੇ ਸਿਰ ਨੂੰ ਚੱਕਰ ਚੜ੍ਹ ਰਹੇ ਸਨ। ਅੱਖਾਂ ਅੱਗੇ ਇਕ ਧੁੰਦ ਜਿਹੀ ਛਾ ਰਹੀ ਸੀ । ਉਸ ਅੱਖਾਂ ਮੀਟ ਲਈਆਂ। ਚੱਕਰ ਆਉਣੇ ਹੋਰ ਤੇਜ਼ ਹੋ ਗਏ । ਉਸ ਨੂੰ ਜਾਪਦਾ ਸੀ ਕਿ ਸਾਰਾ ਆਲਮ ਹੀ ਇਸ ਚੱਕਰ ਵਿਚ ਘੁੰਮ ਰਿਹਾ ਹੈ ।

ਹੁਣ ਉਹ ਪੂਰੇ ਨਸ਼ੇ ਵਿਚ ਸੀ । ਜਿਉਂ ਜਿਉਂ ਨਸ਼ਾ ਵਧਦਾ ਗਿਆ ਸੀ ਤਿਉਂ ਤਿਉਂ ਉਹਦੇ ਹਾਵ-ਭਾਵ ਬਦਲਦੇ ਗਏ ਸਨ । ਉਹਦੇ ਬੋਲ ਚਾਲ ਵਿੱਚ ਦਰਬਾਰੀ-ਰੰਗ ਗੂਹੜਾ ਹੁੰਦਾ ਗਿਆ ਸੀ । ਇਸ ਵੇਲੇ ਉਹ ਗੋਲ ਤਕੀਏ ਦੀ ਢਾਸਣਾ ਲਾਈ ਨਵਾਬ ਵਾਂਗ ਬੈਠਾ ਹੋਇਆ ਝੂਮ ਰਿਹਾ ਸੀ । ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਬੜਬੜਾਣ ਲਗ ਪੈਂਦਾ "ਤੁਮ ਬਹੁਤ ਹੱਛੀ ਹੋ ਜਾਨ । ਬਹੁਤ ਹੱਛੀ ।"

੪੭