ਪੰਨਾ:Hakk paraia.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਚਾਨਕ ਉਹਦੇ ਮਨ ਵਿਚ ਪਤਾ ਨਹੀਂ ਕੀ ਆਈ, ਉਸ ਨਜ਼ਰ ਉਪਰ ਉਠਾ, ਚਾਰੇ ਪਾਸੇ ਬੜੀ ਘੋਖਵੀਂ ਨਜ਼ਰੇ ਤਕਿਆ ਤੇ ਫੇਰ ਬੁੜਬੁੜਾਣ ਲਗ ਪਿਆ : “ਕੋਈ ਨਹੀਂ। ਸਭ ਮਰ ਗਏ । ਜਾਨ...ਜਾਨ.... ਜਾਨ ਤੇ ਉਹ ਉਚੀ ਉਚੀ ਜਨਕ ਨੂੰ ਵਾਜਾਂ ਮਾਰਣ ਲਗ ਪਿਆ ।

ਜਨਕ ਆਪਣੇ ਪੈਰਾਂ ਤੋਂ ਨਹੀਂ ਹਿੱਲੀ । ਉਹ ਹੈਰਾਨ ਜਿਹੀ ਹੋਈ ਬੜੀ ਦਿਲਚਸਪੀ ਨਾਲ ਆਪਣੇ ਪਤੀ-ਦੇਵ ਦੇ ਬਦਲਦੇ ਰੰਗ-ਢੰਗ ਨੂੰ ਵੇਖ ਰਹੀ ਸੀ । ਮਲਕ ਨੇ ਜ਼ਿੰਦਗੀ ਵਿਚ ਪਹਿਲੇ ਕਦੇ ਏਨੀ ਜ਼ਿਆਦਾ ਸ਼ਰਾਬ ਨਹੀਂ ਸੀ ਪੀਤੀ । ਵਧ ਤੋਂ ਵਧ ਇਕ ਜਾਂ ਦੋ ਜਾਮ; ਉਹ ਵੀ ਸਾਥੀ ਦਰਬਾਰੀਆਂ ਨਾਲ ਮਹਿਫ਼ਲ ਵਿਚ ਬੈਠਕੇ ਇਕੱਲਾ ਤੇ ਉਹ ਇਕ ਤੋਂ ਵਧ ਜਾਮ ਪੀ ਹੀ ਨਹੀਂ ਸੀ ਸਕਦਾ। ਪਰ ਅਜ ਉਸ ਕਈ ਜਾਮ ਪੀਤੇ ਸਨ ਤੇ ਉਹ ਵੀ ਮੁੰਹੋਂ-ਮੂੰਹ ਛਲਕਦੇ ਜਾਮ । ਨਸ਼ੇ ਨਾਲ ਉਹਦੀਆ ਅੱਖਾਂ ਨਾਲ ਹੋ ਗਈਆਂ ਸਨ । ਜਿਸਮ ਆਕੜ ਗਿਆ ਸੀ । ਗਰੂਰ ਭਰ ਚਿਹਰੇ ਨਾਲ ਏਧਰ ਉਧਰ ਝਾਕਦਿਆਂ ਮਲਕ ਫੇਰ ਬੜਬੜਾਇਆ "ਜਾਨ ਕ...ਹਾਂ...ਹੋ...ਤੁਮ...ਹ...ਮ...ਤੁ ...ਮ...ਪਰ...ਬਹੁ ...ਹ.. ਤ.. ਖੁ ...ਸ਼...ਸ ਹੈ । ਮਾਂਗੋ ਕਿਆ ਚਾਹਤੀ ਹੋ ? ਉਹਦਾ ਬੋਲ ਕੰਬ ਰਿਹਾ ਸੀ ।

ਜਨਕ ਨੂੰ ਹਾਸਾ ਆ ਗਿਆ ਪਰ ਉਸ ਨੇ ਬੁਲ੍ਹ ਟੁਕ ਹਾਸਾ ਬੁਲਾਂ ਵਿਚ ਹੀ ਘਟ ਲਿਆ।

ਮਾਂ...ਗ... ਲੌ...ਜਾਨ । ਜੋ... ਚਾਹੋ · ਮਾਂ...ਗ...ਲੋ...ਹਮ...ਮ ...ਤੁ...ਮਾ...ਰੀ...ਹ....ਰ.. .ਮੁਰਾ.. .ਦ.. .ਪੂਰੀ...ਕ...ਰ...ਨੇ...ਕਾ...ਵਾ...ਅ...ਦਾ...ਕ...ਰ ਤੇ ਹੈਂ। ਆਪਣੇ ਗੋਡੇ ਤੇ ਹਥ ਮਾਰਨੇ ਮਲਕ ਨੇ ਨਵਾਬੀ ਰੋਹ ਭਰੀ ਅਵਾਜ਼ ਵਿਚ ਆਂਖਿਆ ।

"ਇਸ ਵਾਰ ਜਨਕ ਆਪਣੇ ਹਾਸੇ ਤੇ ਕਾਬੂ ਨਹੀਂ ਪਾ ਸਕੀ । ਉਹ ਖਿੜ ਖਿੜਾਕੇ ਹਸ ਪਈ ।

“ਕਿਆ ਹੁਸੀਨ ਲਗਤੀ ਹੋ । ਜਾਨ । ਗੁਲ ਖਿਲੇ ਹੀ ਹੱਛੇ ਲਗਤੇ ਹੈ, ਏਕ ਬਾਰ ਫਿਰ ਮੁਸਕਰਾਓ, ਯਹਾਂ ਆ ਕਰ, ਮੇਰੇ ਪਾਸੇ ਬੈਠ ! ਹਥ ਦੇ ਇਸ਼ਾਰੇ ਨਾਲ ਜਨਕ ਨੂੰ ਪਾਸ ਬੁਲਾਂਦਿਆਂ ਮਲਕ ਬੜੇ ਅੰਦਾਜ਼ ਨਾਲ ਬੋਲਿਆ।

੪੮